• Home
  • ਅਮਿਤ ਸ਼ਾਹ ਦੀਆਂ ਮੀਟਿੰਗਾਂ 2019 ਦੀਆਂ ਲੋਕ ਸਭਾ ਚੋਣਾਂ ‘ਤੇ ਰਹੀਆਂ ਕੇਂਦਰਿਤ

ਅਮਿਤ ਸ਼ਾਹ ਦੀਆਂ ਮੀਟਿੰਗਾਂ 2019 ਦੀਆਂ ਲੋਕ ਸਭਾ ਚੋਣਾਂ ‘ਤੇ ਰਹੀਆਂ ਕੇਂਦਰਿਤ

ਚੰਡੀਗੜ੍ਹ (ਪਰਮਿੰਦਰ ਸਿੰਘ ਜੱਟਪੁਰੀ ): ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਅੱਜ ਚੰਡੀਗੜ੍ਹ ਵਿੱਚ ਸਾਰਾ ਦਿਨ ਸਿਆਸੀ ਸਰਗਰਮੀਆਂ ਕੀਤੀਆਂ । ਸਭ ਤੋਂ ਪਹਿਲਾਂ ਅਕਾਲੀ ਲੀਡਰਾਂ ਅਤੇ ਭਾਜਪਾ ਲੀਡਰਾਂ ਨਾਲ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਐੱਮ ਐੱਲ ਏ ਫਲੈਟ ਵਿੱਚ ਗੱਲਬਾਤ ਕੀਤੀ ।
ਇਸ ਮੀਟਿੰਗ ਵਿੱਚ ਇਹ ਚਰਚਾ ਕੀਤੀ ਗਈ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅਕਾਲੀ ਦਲ ਅਤੇ ਭਾਜਪਾ ਨੂੰ ਇੱਕ ਜੁੱਟ ਹੋ ਕੇ ਸਰਗਰਮ ਹੋਣਾ ਚਾਹੀਦਾ ਹੈ । ਅਕਾਲੀ ਅਤੇ ਭਾਜਪਾ ਆਗੂਆਂ ਨੂੰ ਮੋਦੀ ਸਰਕਾਰ ਦੇ ਚਾਰ ਸਾਲਾਂ ਦੀਆਂ ਪ੍ਰਾਪਤੀਆਂ ਨੂੰ ਲੋਕਾਂ ਵਿੱਚ ਲੈ ਕੇ ਜਾਣਾ ਚਾਹੀਦਾ ਹੈ ਤਾਂ ਕਿ ਲੋਕ ਫਿਰ ਤੋਂ ਪੰਜਾਬ ਵਿੱਚ ਅਕਾਲੀ ਦਲ ਭਾਜਪਾ ਗੱਠਜੋੜ ਨੂੰ ਕਾਮਯਾਬ ਕਰ ਸਕਣ ।
ਅਮਿਤ ਸ਼ਾਹ ਨੇ ਬਾਅਦ ਵਿੱਚ ਪੰਜਾਬ ਭਾਜਪਾ ਦੇ ਸੈਕਟਰ 37 ਵਿਚਲੇ ਦਫ਼ਤਰ ਵਿੱਚ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਚਾਰ ਸਾਲ ਪਹਿਲਾਂ ਹੋਈਆਂ ਲੋਕ ਸਭਾ ਚੋਣਾਂ ਦਾ ਲੇਖਾ ਜੋਖਾ ਕੀਤਾ ਗਿਆ ਅਤੇ ਅਮਿਤ ਸ਼ਾਹ ਨੇ ਇਹ ਜਾਣਿਆ ਕਿ ਉਸ ਵੇਲੇ ਕੌਣ ਕਿੰਨੇ ਫ਼ਰਕ ਨਾਲ ਜਿੱਤਿਆ ਤੇ ਹਾਰਿਆ ਸੀ। ਸਭ ਤੋਂ ਪਹਿਲਾਂ ਅਮਿਤ ਸ਼ਾਹ ਨੇ ਪੰਜਾਬ ਭਾਜਪਾ ਦੇ ਤੇਰਾਂ ਲੋਕ ਸਭਾ ਹਲਕਿਆਂ ਦੇ ਇੰਚਾਰਜਾਂ ਨਾਲ ਮੀਟਿੰਗ ਕੀਤੀ। ਅਮਿਤ ਸ਼ਾਹ ਨੇ ਭਾਜਪਾ ਆਗੂਆਂ ਨੂੰ ਆਦੇਸ਼ ਦਿੱਤੇ ਕਿ ਲੋਕ ਸਭਾ ਚੋਣਾਂ ਵਿੱਚ ਉਮੀਦਵਾਰ ਭਾਵੇਂ ਕੋਈ ਵੀ ਹੋਵੇ ਪਰ ਅਕਾਲੀ ਦਲ ਤੇ ਭਾਜਪਾ ਨੂੰ ਇੱਕ ਜੁੱਟ ਹੋ ਕੇ ਹੁਣੇ ਤੋਂ ਚੋਣ ਸਰਗਰਮੀਆਂ ਵਿੱਢ ਦੇਣੀਆਂ ਚਾਹੀਦੀਆਂ ਹਨ। ਸਾਂਝੇ ਤੌਰ 'ਤੇ ਚੋਣ ਸਰਗਰਮੀਆਂ ਕਰਨ ਲਈ ਅਕਾਲੀ ਦਲ ਤੇ ਭਾਜਪਾ ਦੀ 6 ਮੈਂਬਰੀ ਕੋਆਰਡੀਨੇਸ਼ਨ ਕਮੇਟੀ ਬਣਾਉਣ ਬਾਰੇ ਫ਼ੈਸਲਾ ਕੀਤਾ ਗਿਆ।
ਅੱਜ ਅਮਿਤ ਸ਼ਾਹ ਦੀ ਫੇਰੀ ਲੋਕਸਭਾ ਚੋਣਾਂ ਦੇ ਮੱਦੇ ਨਜ਼ਰ ਹੀ ਸੀ ਜਿਸ ਵਿੱਚ ਅਕਾਲੀ ਦਲ ਤੇ ਭਾਜਪਾ ਅਤੇ ਭਾਜਪਾ ਦੇ ਸਥਾਨਕ ਆਗੂਆਂ ਨਾਲ਼ ਉਨ੍ਹਾਂ ਖੁੱਲ੍ਹ ਕੇ ਮੀਟਿੰਗ ਕੀਤੀ। ਪਰ ਅਮਿਤ ਸ਼ਾਹ ਨੇ ਮੀਡੀਆ ਤੋਂ ਦੂਰੀ ਬਣਾਈ ਰੱਖੀ। ਮੀਡੀਆ ਕਰਮਚਾਰੀ ਅੱਜ ਸਾਰਾ ਦਿਨ ਉਨ੍ਹਾਂ ਦੀ ਪੈੜ ਨੱਪਦੇ ਰਹੇ ਅਤੇ ਅੰਦਰ ਮੀਟਿੰਗਾਂ ਵਿੱਚ ਕੀ ਗੱਲਾਂ ਹੋਈਆਂ ਉਸ ਬਾਰੇ ਜਾਣਕਾਰੀ ਹਾਸਲ ਕਰਦੇ ਰਹੇ। ਲੋਕ ਸਭਾ ਚੋਣਾਂ 'ਤੇ ਹੀ ਰਹੀਆਂ
ਚੰਡੀਗੜ੍ਹ (ਪਰਮਿੰਦਰ ਸਿੰਘ ਜੱਟਪੁਰੀ ): ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਅੱਜ ਚੰਡੀਗੜ੍ਹ ਵਿੱਚ ਸਾਰਾ ਦਿਨ ਸਿਆਸੀ ਸਰਗਰਮੀਆਂ ਕੀਤੀਆਂ । ਸਭ ਤੋਂ ਪਹਿਲਾਂ ਅਕਾਲੀ ਲੀਡਰਾਂ ਅਤੇ ਭਾਜਪਾ ਲੀਡਰਾਂ ਨਾਲ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਐੱਮ ਐੱਲ ਏ ਫਲੈਟ ਵਿੱਚ ਗੱਲਬਾਤ ਕੀਤੀ ।
ਇਸ ਮੀਟਿੰਗ ਵਿੱਚ ਇਹ ਚਰਚਾ ਕੀਤੀ ਗਈ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅਕਾਲੀ ਦਲ ਅਤੇ ਭਾਜਪਾ ਨੂੰ ਇੱਕ ਜੁੱਟ ਹੋ ਕੇ ਸਰਗਰਮ ਹੋਣਾ ਚਾਹੀਦਾ ਹੈ । ਅਕਾਲੀ ਅਤੇ ਭਾਜਪਾ ਆਗੂਆਂ ਨੂੰ ਮੋਦੀ ਸਰਕਾਰ ਦੇ ਚਾਰ ਸਾਲਾਂ ਦੀਆਂ ਪ੍ਰਾਪਤੀਆਂ ਨੂੰ ਲੋਕਾਂ ਵਿੱਚ ਲੈ ਕੇ ਜਾਣਾ ਚਾਹੀਦਾ ਹੈ ਤਾਂ ਕਿ ਲੋਕ ਫਿਰ ਤੋਂ ਪੰਜਾਬ ਵਿੱਚ ਅਕਾਲੀ ਦਲ ਭਾਜਪਾ ਗੱਠਜੋੜ ਨੂੰ ਕਾਮਯਾਬ ਕਰ ਸਕਣ ।
ਅਮਿਤ ਸ਼ਾਹ ਨੇ ਬਾਅਦ ਵਿੱਚ ਪੰਜਾਬ ਭਾਜਪਾ ਦੇ ਸੈਕਟਰ 37 ਵਿਚਲੇ ਦਫ਼ਤਰ ਵਿੱਚ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਚਾਰ ਸਾਲ ਪਹਿਲਾਂ ਹੋਈਆਂ ਲੋਕ ਸਭਾ ਚੋਣਾਂ ਦਾ ਲੇਖਾ ਜੋਖਾ ਕੀਤਾ ਗਿਆ ਅਤੇ ਅਮਿਤ ਸ਼ਾਹ ਨੇ ਇਹ ਜਾਣਿਆ ਕਿ ਉਸ ਵੇਲੇ ਕੌਣ ਕਿੰਨੇ ਫ਼ਰਕ ਨਾਲ ਜਿੱਤਿਆ ਤੇ ਹਾਰਿਆ ਸੀ। ਸਭ ਤੋਂ ਪਹਿਲਾਂ ਅਮਿਤ ਸ਼ਾਹ ਨੇ ਪੰਜਾਬ ਭਾਜਪਾ ਦੇ ਤੇਰਾਂ ਲੋਕ ਸਭਾ ਹਲਕਿਆਂ ਦੇ ਇੰਚਾਰਜਾਂ ਨਾਲ ਮੀਟਿੰਗ ਕੀਤੀ। ਅਮਿਤ ਸ਼ਾਹ ਨੇ ਭਾਜਪਾ ਆਗੂਆਂ ਨੂੰ ਆਦੇਸ਼ ਦਿੱਤੇ ਕਿ ਲੋਕ ਸਭਾ ਚੋਣਾਂ ਵਿੱਚ ਉਮੀਦਵਾਰ ਭਾਵੇਂ ਕੋਈ ਵੀ ਹੋਵੇ ਪਰ ਅਕਾਲੀ ਦਲ ਤੇ ਭਾਜਪਾ ਨੂੰ ਇੱਕ ਜੁੱਟ ਹੋ ਕੇ ਹੁਣੇ ਤੋਂ ਚੋਣ ਸਰਗਰਮੀਆਂ ਵਿੱਢ ਦੇਣੀਆਂ ਚਾਹੀਦੀਆਂ ਹਨ। ਸਾਂਝੇ ਤੌਰ 'ਤੇ ਚੋਣ ਸਰਗਰਮੀਆਂ ਕਰਨ ਲਈ ਅਕਾਲੀ ਦਲ ਤੇ ਭਾਜਪਾ ਦੀ 6 ਮੈਂਬਰੀ ਕੋਆਰਡੀਨੇਸ਼ਨ ਕਮੇਟੀ ਬਣਾਉਣ ਬਾਰੇ ਫ਼ੈਸਲਾ ਕੀਤਾ ਗਿਆ।
ਅੱਜ ਅਮਿਤ ਸ਼ਾਹ ਦੀ ਫੇਰੀ ਲੋਕਸਭਾ ਚੋਣਾਂ ਦੇ ਮੱਦੇ ਨਜ਼ਰ ਹੀ ਸੀ ਜਿਸ ਵਿੱਚ ਅਕਾਲੀ ਦਲ ਤੇ ਭਾਜਪਾ ਅਤੇ ਭਾਜਪਾ ਦੇ ਸਥਾਨਕ ਆਗੂਆਂ ਨਾਲ਼ ਉਨ੍ਹਾਂ ਖੁੱਲ੍ਹ ਕੇ ਮੀਟਿੰਗ ਕੀਤੀ। ਪਰ ਅਮਿਤ ਸ਼ਾਹ ਨੇ ਮੀਡੀਆ ਤੋਂ ਦੂਰੀ ਬਣਾਈ ਰੱਖੀ। ਮੀਡੀਆ ਕਰਮਚਾਰੀ ਅੱਜ ਸਾਰਾ ਦਿਨ ਉਨ੍ਹਾਂ ਦੀ ਪੈੜ ਨੱਪਦੇ ਰਹੇ ਅਤੇ ਅੰਦਰ ਮੀਟਿੰਗਾਂ ਵਿੱਚ ਕੀ ਗੱਲਾਂ ਹੋਈਆਂ ਉਸ ਬਾਰੇ ਜਾਣਕਾਰੀ ਹਾਸਲ ਕਰਦੇ ਰਹੇ।