• Home
  • ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੂੰ ਪੋਸਟ ਮੈਟ੍ਰਿਕ ਸਕਾਲਰਸ਼ਿਪ 2018 ਦੇ ਵਿੱਦਿਅਕ ਸੈਸ਼ਨ ਬਾਰੇ ਨੀਤੀ ਨੂੰ ਸਪਸ਼ਟ ਕਰਨ – ਕੈਂਥ

ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੂੰ ਪੋਸਟ ਮੈਟ੍ਰਿਕ ਸਕਾਲਰਸ਼ਿਪ 2018 ਦੇ ਵਿੱਦਿਅਕ ਸੈਸ਼ਨ ਬਾਰੇ ਨੀਤੀ ਨੂੰ ਸਪਸ਼ਟ ਕਰਨ – ਕੈਂਥ

ਚੰਡੀਗੜ,25ਮਈ ..(ਖਬਰ ਵਾਲੇ ਬਿਊਰੋ). ਅਨੁਸੂਚਿਤ ਹਿੱਤਾਂ ਦੀ ਤਰਜਮਾਨੀ ਕਰਨ ਵਾਲੀ ਸਮਾਜਿਕ-ਰਾਜਨੀਤਕ ਜੱਥੇਬੰਦੀ 'ਨੈਸ਼ਨਲ ਸਡਿਊਲਡ ਕਾਸਟ ਅਲਾਇੰਸ'  ਨੇ ਦੋਸ਼ ਲਗਾਇਆ ਕਿ  ਅਨੁਸੂਚਿਤ ਜਾਤੀਆਂ ਦੇ ਮੁੱਦਿਆਂ ਖਾਸਕਰਕੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਨੇ ਕੈਪਟਨ ਸਰਕਾਰ ਨੂੰ  ਬੇਬਸੀ ਵਿੱਚ ਬੋਲਣ ਲਈ ਮਜਬੂਰ ਹੋਣਾ ਹੈ, ਕਿਉਂਕਿ ਸਾਹਕੋਟ ਵਿਧਾਨ ਸਭਾ ਉਪ ਚੋਣ ਨੇ ਸਿਆਸੀ ਅਖਾੜ ਵਿੱਚ ਅਕਾਲੀ ਦਲ ਦੀ ਸੀਟ ਨੂੰ ਹਥਿਆਉਲਈ ਕਾਂਗਰਸ ਪਾਰਟੀ ਨੇ ਹਰ ਤੌਰ ਤਰੀਕੇ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਵੋਟਾਂ ਦੀ ਸਿਆਸਤ ਨੇ ਉਹਨਾਂ ਲੀਡਰਾਂ ਦੀ ਲੀਡਰਸ਼ਿਪ ਨੂੰ ਜੋ ਆਪਣੇ ਪਾਰਟੀਆਂ ਦੇ ਹਿੱਤ ਵਿੱਚ  ਔਖਤੀ ਚੇਹਰੇ ਜੋ ਪਿਛਲੇ ਸਾਲਾਂ ਤੋਂਸਮਾਜ ਦੇ ਨਾਮ ਉਪਰ ਸੱਤਾਧਾਰੀ ਅਤੇ ਵਿਰੋਧੀ ਧਿਰ ਵਿੱਚ ਬੈਠ ਕੇ ਅਨੁਸੂਚਿਤ ਜਾਤੀਆਂ ਦੇ ਅਧਿਕਾਰਾਂ ਨੂੰ ਤਿੱਲਾਜ਼ਲੀ ਦੇਣ ਦਾ ਵਿੱਚ ਅਹਿਮ ਰੋਲ ਨਿਭਾਉਣ ਦਾ ਕੰਮ ਕਰਦੇ ਹਨ। ਸ਼ਾਹਕੋਟ ਦੀ ਉਪ ਚੋਣ ਵਿੱਚਅਨੁਸੂਚਿਤ ਜਾਤੀਆਂ ਦੇ ਅਹਿਮ ਮੁੱਦਿਆਂ ਵਿਚੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਉਤੇ ਚਰਚਾ ਸ਼ੁਰੂ ਹੋਈ ਹੈ ਕਾਂਗਰਸ ਸਰਕਾਰ ਅਤੇ ਸਾਬਕਾ ਅਕਾਲੀ-ਭਾਜਪਾ ਸਰਕਾਰ ਨੇ ਕਦੇ ਵੀ ਅਜਿਹੇ ਮੁੱਦਿਆਂ ਨੂੰ ਗੰਭੀਰਤਾ ਨਾਲਨਹੀਂ ਲਿਆ। ਸਗੋਂ ਅਨੁਸੂਚਿਤ ਜਾਤੀਆਂ ਦੇ ਐਮ ਐਲ ਏ (ਵਿਧਾਇਕ) ਅਤੇ ਐਮ ਪੀ ( ਸੰਸਦ ਮੈਂਬਰ) ਵਿਧਾਨ ਸਭਾ ਅਤੇ ਲੋਕ ਸਭਾ ਵਿੱਚ ਮੁੱਦਿਆਂ ਉਤੈ ਪਿਛਲੇ ਸਾਲਾਂ ਵਿੱਚ ਕੋਈ ਚਰਚਾ ਨਹੀਂ ਕਰਾ ਸਕੇ ।

ਅਨੁਸੂਚਿਤ ਜਾਤੀਆਂ ਦੀ ਇਸ ਵਿਧਾਨ ਸਭਾ ਹਲਕੇ ਵਿੱਚ ਫੈਸਲਾਕੁੰਨ ਵੋਟਰ ਹਨ ਪਰ ਸਿਆਸਤ ਵਿੱਚ ਇਨ੍ਹਾਂ ਦਾ ਕੋਈ ਦੱਬ ਦੱਬਾ ਨਹੀਂ ਹੈ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਨੈਸ਼ਨਲ ਸਡਿਊਲਡ ਕਾਸਟ ਅਲਾਇੰਸ ਦੇਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਕੀਤਾ।

ਉਹਨਾਂ ਦੱਸਿਆ ਕਿ ਅਨੁਸੂਚਿਤ ਜਾਤੀਆਂ ਦੇ ਮੁੱਦਿਆਂ ਨੂੰ ਰਾਜਨੀਤਕ ਪਾਰਟੀਆਂ ਕੋਈ ਗੰਭੀਰਤਾ ਨਹੀਂ ਲੈਦੀਆਂ ਕਿਉਂਕਿ ਇਹਨਾਂ ਵਰਗਾ ਵਿਚੋਂ ਕੋਈ ਯੋਗ ਲੀਡਰਸ਼ਿਪ ਨਹੀਂ ਹੈ। ਪੋਸਟ ਮੈਟ੍ਰਿਕ ਸਕਾਲਰਸ਼ਿਪ ਮੁੱਦੇਉਤੈ ਹੋ ਰਹੀ ਸਿਆਸਤ ਦੋਨੋਂ ਪਾਰਟੀਆਂ ਦੇ ਬੇਰੁਖੀ ਦਾ ਪ੍ਰਗਟਾਵਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਉਪ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਤੋਂ ਲਗਾਇਆ ਜਾਸਕਦਾ ਹੈ। ਦੋਨਾਂ ਪਾਰਟੀਆਂ ਦੇ ਅਨੁਸੂਚਿਤ ਜਾਤੀਆਂ ਦੀ ਪਾਰਟੀ ਲੀਡਰਸ਼ਿਪ ਇਕਦੂਜੇ ਉਤੈ ਨਮੋਸ਼ੀ ਭਰੀ ਇਲਜਾਮ ਬਾਜੀ ਤੋਂ ਬਿਨਾਂ ਕੁੱਝ ਨਹੀਂ ਕਰ ਰਹੇ, ਅਸਲੀਅਤ ਇਹ ਕਿ ਕਾਂਗਰਸ ਅਤੇ ਅਕਾਲੀ ਦਲ ਨੇ ਕੋਈਇਨ੍ਹਾਂ ਵਰਗਾ ਨੂੰ ਦਿੱਤੀਆਂ ਜਾਣ ਵਾਲਿਆਂ ਸਹੂਲਤਾਂ ਬਾਰੇ ਕੋਈ ਨੀਤੀ ਹੀ ਨਹੀਂ ਹੈ। ਇਨ੍ਹਾਂ ਪਾਰਟੀਆਂ ਦਾ ਅਸਲੀ ਚੇਹਰਾ ਮੋਹਰਾ ਨੰਗਾ ਹੋ ਰਿਹਾ ਹੈ।

ਇਹ ਤਾਂ ਚੋਣਾਂ ਵਿੱਚ ਸਿਆਸੀ ਮੁੱਦਾ  ਬਣਿਆਂ ਹੈ ਸਮਾਜ ਦੇ ਵਿਦਿਆਰਥੀਆਂ ਲਈ ਭਲੇ ਦੀ ਸ਼ੁਰੂਆਤ ਹੈ। ਕਾਂਗਰਸ ਅਤੇ ਅਕਾਲੀਆਂ ਦੀ ਅਸਲੀਅਤ ਸਾਹਮਣੇ ਆ ਰਹੀ ਹੈ ਅਕਾਲੀ-ਭਾਜਪਾ ਨੇ ਪੋਸਟ ਮੈਟ੍ਰਿਕਸਕਾਲਰਸ਼ਿਪ , ਅਨੁਸੂਚਿਤ ਜਾਤਾਂ ਸਬ ਪਲਾਨ ਅਤੇ ਹੋਰਨਾਂ ਭਲਾਈ ਸਕੀਮਾਂ ਨੂੰ ਨਾਮਾਤਰ ਲਾਗੂ ਕਰਕੇ ਧੋਖਾ ਹੀ ਕੀਤਾ ਹੈ ਉਸੇ ਤਰੀਕੇ ਨਾਲ ਕਾਂਗਰਸ ਸਰਕਾਰ ਵੀ ਕਰ ਰਹੀ ਹੈ। ਅਨੁਸੂਚਿਤ ਜਾਤੀਆਂ ਦੇ ਐਮਐਲ ਏ ਅਤੇ ਐਮ ਪੀ ਆਪਣੇ ਪਾਰਟੀਆਂ ਦੇ ਪੱਖ ਦੀ ਗੱਲਾਂ ਕਰਕੇ ਆਪਣੇ ਅਕਾਂਵਾਂ ਨੂੰ ਖੁਸ਼ ਕਰਨ ਜੱਦੋਂਜਹਦ ਕਰ ਰਹੇ ਹਨ,ਅਸਲੀਅਤ ਵਿੱਚ ਅਨੁਸੂਚਿਤ ਜਾਤੀਆਂ ਲਈ ਇਨ੍ਹਾਂ ਵੱਲੋਂ ਕੋਈ ਵੀ ਸਮਾਜ ਦੇ ਹਿੱਤ ਵਿੱਚਨਹੀਂ ਖੜਨਾ ।

ਸ੍ਰ ਕੈਂਥ ਨੇ ਕਿਹਾ ਕਿ ਵਿਧਾਨ ਸਭਾ ਵਿੱਚ 35 ਵਿਧਾਇਕ ਹਨ, ਪਰ ਇਨ੍ਹਾਂ ਮੁੱਦਿਆਂ ਨੂੰ ਲੈਕੇ ਕੋਈ ਚਰਚਾ ਕਰਨ ਨੂੰ ਤਿਆਰ ਹੀ ਨਹੀਂ ਹਨ।ਉਹਨਾਂ ਅੱਗੇ ਕਿਹਾ ਕਿ ਕੇਂਦਰ ਸਰਕਾਰ ਕੋਲ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾਪਿਛਲੇ ਸਾਲਾਂ ਦਾ ਬਕਾਇਆਂ ਲਗਭਗ 1600 ਕਰੋੜ ਰੁਪਿਆ ਅੱਜ ਤੱਕ ਜਾਰੀ ਨਹੀਂ ਹੋ ਸਕਿਆ, ਸਗੋਂ ਕੇਂਦਰ ਦੀ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ 2018 ਦੇ ਵਿੱਦਿਅਕ ਸੈਸ਼ਨ ਲਈ ਨਵੀਆਂ ਹਦਾਇਤਾਂ ਜਾਰੀਕਰ ਦਿੱਤੀਆਂ ਹਨ । ਜਿਸ ਵਿੱਚ ਪਹਿਲਾਂ ਦਾਖਲਾ ਫੀਸ ਜ੍ਹਮਾ ਕਰਾਉਣ ਲਾਜ਼ਮੀ  ਹੋ ਗਿਆ ਹੈ। ਕਾਂਗਰਸ ਅਤੇ ਅਕਾਲੀ ਇਸ ਜਾਰੀ ਨੈਟੀਫੇਕਸ਼ਨ ਬਾਰੇ ਸਥਿਤੀ ਸਪਸ਼ਟ ਕਰਨ ਕਿਉਂਕਿ ਇਸ ਨਾਲ ਲੱਖਾਂਵਿੱਦਿਆਰਥੀਆਂ ਦਾ ਭਵਿੱਖ ਖਤਰੇ ਵਿੱਚ ਹੈ।

ਅਨੁਸੂਚਿਤ ਜਾਤੀਆਂ ਦੀਆਂ ਵੋਟਾਂ ਵੋਟਰਨ ਲਈ ਕਾਂਗਰਸ ਅਤੇ ਅਕਾਲੀ ਦਲ  ਅੱਡੀ ਚੋਟੀ ਦਾ ਜੋਰ ਲਗਾ ਰਹੀਆਂ ਹਨ ,ਔਖਤੀ ਚੇਹਿਆਂ ਨੂੰ ਸਾਹਮਣੇ ਲਿਆ ਕੇ ਇਨ੍ਹਾਂ ਵਰਗਾ ਦੇ ਜ਼ਖਮਾਂ ਨੂੰ ਕੁਰੇਦਿਆਂ ਜਾ ਰਿਹਾ ਹੈ।ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੂੰ ਪੋਸਟ ਮੈਟ੍ਰਿਕ ਸਕਾਲਰਸ਼ਿਪ 2018 ਦੇ ਵਿੱਦਿਅਕ ਸੈਸ਼ਨ ਬਾਰੇ ਨੀਤੀ ਨੂੰ ਸਪਸ਼ਟ ਕਰਨੀ ਚਾਹੀਦੀ ਹੈ।