• Home
  • ਅਧਿਆਪਕ ਅਤੇ ਬਲਾਕ ਮੈਂਟਰ ਵਿਗਿਆਨ ਪ੍ਰਯੋਗਸ਼ਾਲਾਵਾਂ ਦੀ ਤਿਆਰੀ ਲਈ ਪੱਬਾਂਭਾਂਰ

ਅਧਿਆਪਕ ਅਤੇ ਬਲਾਕ ਮੈਂਟਰ ਵਿਗਿਆਨ ਪ੍ਰਯੋਗਸ਼ਾਲਾਵਾਂ ਦੀ ਤਿਆਰੀ ਲਈ ਪੱਬਾਂਭਾਂਰ

ਐੱਸ.ਏ.ਐੱਸ. ਨਗਰ 19 ਮਈ (ਖ਼ਬਰ ਵਾਲੇ ਬਿਊਰੋ  ) ਸਿੱਖਿਆ ਮੰਤਰੀ ਸ੍ਰੀ ਓ. ਪੀ. ਸੋਨੀ ਜੀ ਦੀ ਰਹਿਨੁਮਾਈ ਹੇਠ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਕੱਤਰ ਸਕੂਲ ਸਿੱਖਿਆ ਪੰਜਾਬ ਸ੍ਰੀ ਕ੍ਰਿਸ਼ਨ ਕੁਮਾਰ ਜੀ ਦੀ ਦੇਖ-ਰੇਖਅਧੀਨ ਗੁਣਾਤਮਿਕ ਸਿੱਖਿਆ ਲਈ ਸਰਕਾਰੀ ਸਕੂਲਾਂ 'ਚ 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਪ੍ਰੋਜੈਕਟ ਚਲਾਇਆ ਜਾ ਰਿਹਾ ਹੈ ਜਿਸ ਤਹਿਤ ਛੇਵੀਂ ਤੋਂ ਅੱਠਵੀਂ ਤੱਕ ਵਿਗਿਆਨ ਵਿਸ਼ਾ ਪੜ੍ਹਾਉਣ ਵਾਲੇਅਧਿਆਪਕਾਂ ਲਈ ਇੱਕ ਦਿਨਾਂ ਸਿਖਲਾਈ ਵਰਕਸ਼ਾਪ ਸ਼ੁਰੂ ਹੋਣ ਜਾ ਰਹੀਆਂ ਹਨ|
ਇਹਨਾਂ ਦੀ ਤਿਆਰੀ ਲਈ ਸਮੂਹ ਜ਼ਿਲ੍ਹਿਆਂ ਅੰਦਰ ਸਿਖਲਾਈ ਦੇਣ ਵਾਲੇ ਸਥਾਨਾਂ 'ਤੇ ਵਿਗਿਆਨ ਵਿਸ਼ੇ ਦੇ ਜ਼ਿਲ੍ਹਾ ਮੈਂਟਰ ਅਤੇ ਬਲਾਕ ਮੈਂਟਰਾਂ ਦੀ ਟੀਮਾਂ ਵੱਲੋਂ ਸਕੂਲਾਂ ਦੀਆਂ ਸਾਇੰਸ ਪ੍ਰਯੋਗਸ਼ਾਲਾ ਨੂੰ ਬਹੁਤਹੀ ਵਧੀਆ ਢੰਗ ਨਾਲ ਤਿਆਰ ਕੀਤਾ ਜਾ ਰਿਹਾ ਹੈ| ਪ੍ਰਾਪਤ ਰਿਪੋਰਟਾਂ ਅਨੁਸਾਰ ਸਕੂਲਾਂ ਦੇ ਅਧਿਆਪਕ ਅਤੇ ਵਿਦਿਆਰਥੀ ਵੀ ਇਹਨਾਂ ਵਿਗਿਆਨ ਲੈਬਾਰਟਰੀਆਂ ਨੂੰ ਸਹੀ ਢੰਗ ਨਾਲ ਵਰਤਣ ਲਈਆਪਣਾ ਵਡਮੁੱਲਾ ਯੋਗਦਾਨ ਪਾ ਰਹੇ ਹਨ ਜਿਸ ਨਾਲ ਪਤਾ ਲਗਦਾ ਹੈ ਕਿ ਪੰਜਾਬ ਦੀ ਸਿੱਖਿਆ ਇੱਕ ਨਿਵੇਕਲੇ ਢੰਗ ਨਾਲ ਨਵੀਆਂ ਬੁਲੰਦੀਆਂ ਨੂੰ ਸਰ ਕਰਨ ਲਈ ਤਿਆਰ ਹੈ|
ਇਸ ਸਬੰਧੀ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਵਿਗਿਆਨ ਦੇ ਸਟੇਟ ਕੋਆਰਡੀਨੇਟਰ ਰਾਜੇਸ਼ ਜੈਨ ਨੇ ਕਿਹਾ ਕਿ ਉਹਨਾਂ ਨੂੰ ਸਮੂਹ ਅਧਿਆਪਕਾਂ ਵੱਲੋਂ ਵਿਗਿਆਨ ਪ੍ਰਯੋਗਸ਼ਾਲਾ ਨੂੰ ਵੱਖ-ਵੱਖ ਜਮਾਤਾਂ ਦੇ ਪ੍ਰਯੋਗਾਂਲਈ ਤਿਆਰ ਕਰਦੇ ਦੇਖ ਕੇ ਬਹੁਤ ਚੰਗਾ ਲੱਗ ਰਿਹਾ ਹੈ ਅਤੇ ਇਸ ਨਾਲ ਸਿਖਲਾਈ ਲੈਣ ਵਾਲੇ ਅਧਿਆਪਕ ਸਕੂਲਾਂ ਦੀਆਂ ਚੰਗੀਆਂ ਐਕਟੀਵਿਟੀਜ਼ ਦਾ ਲਾਭ ਵੀ ਲੈਣਗੇ|
ਫੋਟੋ : ਵਿਗਿਆਨ ਵਿਸ਼ੇ ਦੇ ਅਧਿਆਪਕ ਅਤੇ ਬਲਾਕ ਮੈਂਟਰ ਵਿਗਿਆਨ ਦੀ ਪ੍ਰਯੋਗਸ਼ਾਲਾ ਵਰਕਸ਼ਾਪ ਲਈ ਤਿਆਰ ਕਰਦੇ ਹੋਏ