• Home
  • ਅਧਿਆਪਕਾਂ ਨੂੰ ਹੁਣ “ਕਲਿੱਕ” ਦੱਬਣ ਤੇ ਹੀ ਮਿਲੇਗੀ ਘਰ ਬੈਠੇ ਛੁੱਟੀ.!ਖੱਜਲ ਖੁਆਰੀ ਦਾ ਝੰਜਟ ਖਤਮ

ਅਧਿਆਪਕਾਂ ਨੂੰ ਹੁਣ “ਕਲਿੱਕ” ਦੱਬਣ ਤੇ ਹੀ ਮਿਲੇਗੀ ਘਰ ਬੈਠੇ ਛੁੱਟੀ.!ਖੱਜਲ ਖੁਆਰੀ ਦਾ ਝੰਜਟ ਖਤਮ

ਚੰਡੀਗੜ•, 30 ਮਈ(ਖ਼ਬਰ ਵਾਲੇ ਬਿਊਰੋ)
ਪੰਜਾਬ ਦੇ ਅਧਿਆਪਕਾਂ ਨੂੰ ਹੁਣ ਸਿਰਫ਼ ਇਕ ਕਲਿੱਕ ਉਤੇ ਛੁੱਟੀ ਮਿਲੇਗੀ। ਸਿੱਖਿਆ ਵਿਭਾਗ ਨੇ ਛੁੱਟੀਆਂ ਦੇ ਕੰਮ ਨੂੰ ਪਾਰਦਰਸ਼ੀ ਤੇ ਸੁਖਾਲਾ ਬਣਾਉਣ ਲਈ ਆਨਲਾਈਨ ਕਰ ਦਿੱਤਾ ਹੈ। ਇਸ ਤਹਿਤ ਚਾਈਲਡ ਕੇਅਰ, ਮੈਟਰਨਿਟੀ ਲੀਵ, ਐਕਸ ਇੰਡੀਆ ਲੀਵ, ਵਿਦਆਊਟ ਪੇਅ ਲੀਵ ਅਤੇ ਹਾਫ ਪੇਅ ਲੀਵ ਲਈ ਹੁਣ ਘਰ ਬੈਠੇ ਹੀ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ।
ਸਿੱਖਿਆ ਵਿਭਾਗ ਨੇ ਇਸ ਮੰਤਵ ਲਈ epunjabschool.gov.in  ਨਾਂ ਦੀ ਵੈੱਬਸਾਈਟ ਉਤੇ ਇਹ ਸਹੂਲਤ ਮੁਹੱਈਆ ਕਰਵਾਈ ਹੈ। ਅਧਿਆਪਕਾਂ ਨੂੰ ਛੁੱਟੀ ਲਈ ਬਿਨੈ ਕਰਨ ਵਾਸਤੇ ਇਕ ਆਈਡੀ ਤੇ ਪਾਸਵਰਡ ਦਿੱਤਾ ਜਾਂਦਾ ਹੈ। ਅਧਿਆਪਕਾਂ ਨੂੰ ਸਿਰਫ਼ ਛੁੱਟੀ ਦਾ ਵੇਰਵਾ, ਦਿਨ, ਮੰਤਵ ਅਤੇ ਨਾਲ ਲਾਏ ਦਸਤਾਵੇਜ਼ਾਂ ਦਾ ਵੇਰਵਾ ਦੱਸਣਾ ਹੁੰਦਾ ਹੈ। ਦਸਤਾਵੇਜ਼ ਪੀਡੀਐਫ ਫਾਈਲ ਬਣਾ ਕੇ ਅਰਜ਼ੀ ਨਾਲ ਨੱਥੀ ਕੀਤੇ ਜਾਂਦੇ ਹਨ।
ਬਿਨੈ ਕਰਨ ਮਗਰੋਂ ਅਰਜ਼ੀ ਪਹਿਲਾਂ ਸਕੂਲ ਮੁਖੀ ਕੋਲ ਜਾਂਦੀ ਹੈ। ਜੇ ਸਕੂਲ ਮੁਖੀ ਕੋਲ ਛੁੱਟੀ ਦੇਣ ਦੀ ਤਾਕਤ ਹੁੰਦੀ ਹੈ ਤਾਂ ਉਹ ਆਪਣੇ ਪੱਧਰ ਉਤੇ ਛੁੱਟੀ ਮਨਜ਼ੂਰ ਕਰ ਦਿੰਦਾ ਹੈ। ਨਹੀਂ ਤਾਂ ਅਰਜ਼ੀ ਅੱਗੇ ਜ਼ਿਲ•ਾ ਸਿੱਖਿਆ ਅਧਿਕਾਰੀ (ਡੀਈਓ) ਨੂੰ ਭੇਜ ਦਿੱਤੀ ਜਾਂਦੀ ਹੈ। ਜ਼ਿਲ•ਾ ਸਿੱਖਿਆ ਅਧਿਕਾਰੀ ਪੱਧਰ ਉਤੇ ਮਨਜ਼ੂਰੀ ਵਾਲੀਆਂ ਅਰਜ਼ੀਆਂ ਨੂੰ ਉਥੇ ਹੀ ਤੁਰੰਤ ਮਨਜ਼ੂਰੀ ਮਿਲ ਜਾਂਦੀ ਹੈ ਅਤੇ ਅੱਗੇ ਜਾਣ ਵਾਲੀਆਂ ਅਰਜ਼ੀਆਂ ਨੂੰ ਡੀਈਓ ਸਕੱਤਰ ਨੂੰ ਭੇਜ ਦਿੰਦਾ ਹੈ। ਇਸੇ ਤਰ•ਾਂ ਸਕੱਤਰ ਪੱਧਰ ਤੋਂ ਅਰਜ਼ੀਆਂ ਉਪਰ ਮੰਤਰੀ ਪੱਧਰ ਤੱਕ ਪੁੱਜਦੀਆਂ ਹਨ।
ਇਸ ਨਵੀਂ ਪ੍ਰਣਾਲੀ ਨੇ ਜਿੱਥੇ ਕੰਮ ਨੂੰ ਸੁਖਾਲਾ ਬਣਾਇਆ ਹੈ, ਉਥੇ ਅਧਿਆਪਕਾਂ ਦੀ ਖੱਜਲ-ਖੁਆਰੀ ਵੀ ਘਟੀ ਹੈ। ਅਧਿਆਪਕਾਂ ਨੂੰ ਆਪਣੇ ਆਈਡੀ ਤੇ ਪਾਸਵਰਡ ਨਾਲ ਸਿਰਫ਼ ਲਾਗਇਨ ਕਰਨ ਤੇ ਆਪਣੇ ਵੇਰਵੇ ਦੇਣ ਦੀ ਲੋੜ ਹੈ। ਪੰਜਾਬ ਦੇ ਸਿੱਖਿਆ ਵਿਭਾਗ ਵਿੱਚ ਕਰੀਬ 1.25 ਲੱਖ ਮੁਲਾਜ਼ਮ ਹਨ, ਜਿਨ•ਾਂ ਵਿੱਚ ਬਹੁਗਿਣਤੀ ਮਹਿਲਾਵਾਂ ਦੀ ਹੈ। ਛੁੱਟੀਆਂ ਦੇ ਮਾਮਲੇ ਵਿੱਚ ਵੀ ਚਾਈਲਡ ਕੇਅਰ ਤੇ ਮੈਟਰਨਿਟੀ ਲੀਵ ਹੀ ਸਭ ਤੋਂ ਵੱਧ ਲਈ ਜਾਂਦੀ ਹੈ। ਇਹ ਕੰਮ ਆਨਲਾਈਨ ਹੋਣ ਨਾਲ ਮਹਿਲਾ ਅਧਿਆਪਕਾਂ ਨੂੰ ਵੱਡੀ ਪੱਧਰ ਉਤੇ ਫਾਇਦਾ ਪੁੱਜੇਗਾ ਅਤੇ ਉਨ•ਾਂ ਦੀ ਖੱਜਲ ਖੁਆਰੀ ਘੱਟ ਹੋਵੇਗੀ।
ਇਸ ਬਾਰੇ ਸਿੱਖਿਆ ਮੰਤਰੀ ਸ੍ਰੀ ਓ.ਪੀ. ਸੋਨੀ ਨੇ ਕਿਹਾ ਕਿ ਇਹ ਸਿੱਖਿਆ ਵਿਭਾਗ ਦਾ ਵਧੀਆ ਉਪਰਾਲਾ ਹੈ, ਜਿਸ ਨਾਲ ਜਿੱਥੇ ਅਧਿਆਪਕਾਂ ਦੀ ਖੱਜਲ ਖੁਆਰੀ ਘਟੇਗੀ, ਉਥੇ ਵਿਭਾਗੀ ਕੰਮਕਾਜ ਵੀ ਸੁਖਾਲਾ ਹੋਵੇਗਾ। ਉਨ•ਾਂ ਕਿਹਾ ਕਿ ਸਿੱਖਿਆ ਵਿਭਾਗ ਸਮੇਂ ਮੁਤਾਬਕ ਬਦਲ ਰਿਹਾ ਹੈ ਅਤੇ ਇਹ ਤਬਦੀਲੀ ਉਸਾਰੂ ਹੈ।