• Home
  • ਅਦਾਲਤ ਨੇ ਦਿੱਤੇ ਆਦੇਸ਼, ਖੱਟਾ ਸਿੰਘ 5 ਮਈ ਨੂੰ ਹੋਵੇ ਪੇਸ਼

ਅਦਾਲਤ ਨੇ ਦਿੱਤੇ ਆਦੇਸ਼, ਖੱਟਾ ਸਿੰਘ 5 ਮਈ ਨੂੰ ਹੋਵੇ ਪੇਸ਼

ਚੰਡੀਗੜ੍ਹ - ਸਾਧਵੀ ਯੌਂਨ ਸ਼ੋਸ਼ਣ ਕੇਸ ‘ਚ ਡੇਰਾ ਸੱਚਾ ਸੌਦਾ  ਦੇ ਮੁਖੀ ਗੁਰਮੀਤ ਰਾਮ ਰਹੀਮ ਦੇ ਸਾਬਕਾ ਡਰਾਈਵਰ ਖੱਟਾ ਸਿੰਘ ਨੂੰ ਆਪਣੇ ਬਿਆਨ ਦਰਜ ਕਰਵਾਉਣ ਲਈ ਪੰਚਕੂਲਾ ਦੀ ਵਿਸ਼ੇਸ਼ ਸੀ.ਬੀ.ਆਈ ਅਦਾਲਤ ਨੇ 5 ਮਈ ਨੂੰ ਪੇਸ਼ ਹੋਣ ਦੇ ਆਦੇਸ਼ ਦਿੱਤੇ ਹਨ। ਬਲਾਤਕਾਰ ਮਾਮਲੇ ‘ਚ ਸਜ਼ਾ ਭੁਗਤ ਰਹੇ ਰਾਮ ਰਹੀਮ ‘ਤੇ ਦੋਸ਼ ਹੈ ਕਿ ਰਹੀਮ ਦੇ ਇਸ਼ਾਰੇ ‘ਤੇ ਕਈ ਕਤਲ ਕਰਵਾਏ ਗਏ ਅਤੇ ਲਾਸ਼ਾਂ ਡੇਰੇ ਅੰਦਰ ਹੀ ਦਫ਼ਨ ਕਰ ਦਿੱਤੀਆਂ ਗਈਆਂ ਸਨ। ਇਹਨਾਂ ਗੱਲਾਂ ਦਾ ਦਾਅਵਾ ਸੀ.ਬੀ.ਆਈ ਦੇ ਮੁੱਖ ਗਵਾਹ ਖੱਟਾ ਸਿੰਘ ਨੇ ਕੀਤੇ ਸਨ। ਡੇਰਾ ਮੁਖੀ ਨੂੰ ਸਜ਼ਾ ਦੇ ਐਲਾਨ ਤੋਂ ਬਾਅਦ ਖੱਟਾ ਸਿੰਘ ਨੇ ਉਕਤ ਕਤਲ ਕੇਸਾਂ ਵਿੱਚ ਆਪਣੇ ਬਿਆਨ ਦਰਜ ਕਰਵਾਉਣ ਦੀ ਇਜਾਜ਼ਤ ਦੇਣ ਲਈ ਅਦਾਲਤ ਨੂੰ ਬੇਨਤੀ ਕੀਤੀ ਸੀ। ਉਸ ਸਮੇਂ ਸੀ.ਬੀ.ਆਈ ਨੇ ਖੱਟਾ ਸਿੰਘ ਦਾ ਪੱਖ ਲਿਆ ਸੀ ਜਦਕਿ ਬਚਾਅ ਪੱਖ ਦੇ ਵਕੀਲ ਨੇ ਉਸ ਦੇ ਬਿਆਨਾਂ ਨੂੰ ਗ਼ੈਰ-ਭਰੋਸੇਯੋਗ ਦੱਸਿਆ ਸੀ।