• Home
  • ਅਕਾਲ ਤਖ਼ਤ ਸਾਹਮਣੇ ਲੱਗੇ ਖਾਲਿਸਤਾਨ ਦੇ ਨਾਅਰੇ -ਸਿੱਖਾਂ ਚ ਆਪਸੀ ਝੜਪ

ਅਕਾਲ ਤਖ਼ਤ ਸਾਹਮਣੇ ਲੱਗੇ ਖਾਲਿਸਤਾਨ ਦੇ ਨਾਅਰੇ -ਸਿੱਖਾਂ ਚ ਆਪਸੀ ਝੜਪ

  • ਅੰਮ੍ਰਿਤਸਰ (ਖ਼ਬਰ ਵਾਲੇ ਬਿਊਰੋ )ਅੱਜ ਆਪ੍ਰੇਸ਼ਨ ਬਲਿਊ ਸਟਾਰ ਦੀ  ਚੌਂਤੀ ਵੀ ਬਰਸੀ ਸਮੇਂ ਦਰਬਾਰ ਸਾਹਿਬ ਦੀ ਹਦੂਦ ਅੰਦਰ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਖਾਲਿਸਤਾਨ ਜ਼ਿੰਦਾਬਾਦ ਦੇ ਜਿੱਥੇ ਨਾਅਰੇ ਗੂੰਜੇ ਉੱਥੇ ਸਿੱਖਾਂ ਦੇ ਧੜਿਆਂ ਵਿੱਚ ਹੋਈ ਆਪਸੀ ਲੜਾਈ ਤੋਂ ਬਾਅਦ ਲੱਥੀਆਂ ਪੱਗਾਂ ਨੂੰ ਦੇਖ ਕੇ ਆਮ ਸਿੱਖ ਦਾ ਸਿਰ ਸ਼ਰਮ ਨਾਲ ਨੀਵਾਂ ਹੋ ਗਿਆ ।

ਅੱਜ ਸਵੇਰੇ ਸ੍ਰੀ ਅਕਾਲ ਤਖਤ ਸਾਹਿਬ ਤੇ ਆਪਰੇਸ਼ਨ ਬਲਿਊ ਸਟਾਰ ਸਮੇਂ ਸ਼ਹੀਦ ਹੋਏ ਸਿੰਘਾਂ ਸਿੰਘਣੀਆਂ ਨੂੰ ਸ਼ਰਧਾਂਜਲੀਆਂ ਭੇਟ ਕਰਨ ਲਈ ਦੇਸ਼ਾਂ ਵਿਦੇਸ਼ਾਂ ਤੋਂ ਵੱਡੀ ਗਿਣਤੀ ਚ ਲੋਕ ਪੁੱਜੇ ਹੋਏ ਸਨ ।ਜਦੋਂ ਸ੍ਰੀ ਅਖੰਡ ਫੰਡ ਸਾਹਿਬ ਦੇ ਭੋਗ ਤੋਂ ਉਪਰੰਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਕੌਮ ਦੇ ਨਾਂ ਤੇ ਸੰਦੇਸ਼ ਪੜ੍ਹਨ ਲੱਗੇ ਤਾਂ ਗਰਮ ਖਿਆਲੀ ਧੜਿਆਂ ਨੇ ਉਨ੍ਹਾਂ ਦੇ ਸੰਦੇਸ਼ ਚ ਕੱਲਰ ਪਾਉਣਾ ਚਾਹਿਆ ਅਤੇ ਇਸ ਸਮੇਂ ਜਿੱਥੇ ਉਹ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਬੋਲ ਰਹੇ ਸਨ ਉੱਥੇ ਉਹ ਅਕਾਲ ਤਖ਼ਤ ਸਾਹਿਬ ਵੱਲ ਨੂੰ ਵਧ ਰਹੇ ਸੀ ।ਗਰਮ ਖਿਆਲੀਆਂ ਨੂੰ ਰੋਕਣ ਲਈ ਜਦੋਂ ਸ਼੍ਰੋਮਣੀ ਗੁਰਦਾ ਪ੍ਰਬੰਧ ਕਮੇਟੀ ਦੀ ਟਰਾਂਸਫਰ ਨੇ ਕੋਸ਼ਿਸ਼ ਕੀਤੀ ਤਾਂ ਇਨ੍ਹਾਂ ਵਿੱਚ ਆਪਸੀ ਟਕਰਾਅ ਹੋ ਗਿਆ ।ਜਿਸ ਕਾਰਨ ਕਈਆਂ ਦੀਆਂ ਪੱਗਾਂ ਵੀ ਲੱਥ ਗਈਆਂ ਅਤੇ ਅੱਧੀ ਦਰਜਨ ਦੇ ਕਰੀਬ ਜ਼ਖ਼ਮੀ ਹੋਣ ਦੀ ਸੂਚਨਾ ਹੈ । ਬਾਅਦ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਕੁਝ ਸਕਤੀਆਂ ਸਿੱਖਾਂ ਨੂੰ ਅਜੇ ਤੱਕ  ਵੰਡਣ ਚ ਲੱਗੀਆਂ ਹਨ , ਜਿਸ ਨਾਲ ਕੌਮ ਦਾ ਨੁਕਸਾਨ ਹੁੰਦਾ ਹੈ ।ਉਨ੍ਹਾਂ ਇਸ ਸਮੇਂ ਅੱਜ ਦੇ ਸਮਾਗਮ ਬਾਰੇ ਬੋਲਦਿਆਂ ਕਿਹਾ ਕਿ ਚੌਂਤੀ ਵਰ੍ਹੇ ਪਹਿਲਾਂ ਦਾ ਦੁਖਾਂਤ ਰਹਿੰਦੀ ਦੁਨੀਆਂ ਤੱਕ ਯਾਦ ਰਹੇਗਾ ਕਿਉਂਕਿ ਉਸ ਸਮੇਂ ਕਾਂਗਰਸ ਦੀ ਕੇਂਦਰ ਸਰਕਾਰ ਨੇ ਸ੍ਰੀ ਹਰਿਮੰਦਰ ਸਾਹਿਬ ਨੂੰ ਭਾਰਤੀ ਫੌਜ ਤੋਂ ਜਿੱਥੇ ਢਹਿ ਢੇਰੀ ਕਰਵਾਇਆ ਉੱਥੇ ਅਨੇਕਾਂ ਸਿੱਖਾਂ ਨੂੰ ਗੋਲੀਆਂ ਨਾਲ ਸ਼ਹੀਦ ਕੀਤਾ ।