• Home
  • ਅਕਾਲੀ ਦਲ ਦਾ ਚੇਅਰਮੈਨ ਲੁਟੇਰਾ ਨਿਕਲਿਆ -ਲੁੱਟ ਦੇ 3 ਲੱਖ ਸਮੇਤ ਕਾਬੂ

ਅਕਾਲੀ ਦਲ ਦਾ ਚੇਅਰਮੈਨ ਲੁਟੇਰਾ ਨਿਕਲਿਆ -ਲੁੱਟ ਦੇ 3 ਲੱਖ ਸਮੇਤ ਕਾਬੂ

ਮਾਨਸਾ-(ਖਬਰ ਵਾਲੇ ਬਿਊਰੋ)-ਸਥਾਨਕ ਸ਼ਹਿਰ ਵਿਚ ਇਕ ਕਿਸਾਨ ਜਦੋਂ ਬੈਂਕ ਚੋਂ 3 ਲੱਖ ਰੁਪਏ ਕਢਵਾ ਕੇ ਪੈਦਲ ਆਪਣੇ ਘਰ ਵੱਲ ਨੂੰ ਜਾ ਰਿਹਾ ਸੀ ਤਾਂ ਸ਼ਹਿਰ ਦੇ ਹੀ ਇਕ ਅਕਾਲੀ ਦਲ ਪਾਰਟੀ ਨਾਲ ਸੰਬੰਧ ਰੱਖਣ ਵਾਲਾ ਕੁਝ ਆਗੂ ਕਿਸਾਨ ਤੋਂ 3 ਲੱਖ ਰੁਪਏ ਦੀ ਨਕਦੀ ਖੋਹ ਕੇ ਫ਼ਰਾਰ ਹੋ ਗਿਆ। ਜਾਣਕਾਰੀ ਦਿੰਦੇ ਹੋਏ ਪੁਲਿਸ ਨੇ ਦੱਸਿਆ ਕਿ ਲੁੱਟ ਖੋਹ ਕਰਨ ਵਾਲੇ ਇਨ੍ਹਾਂ ਅਕਾਲੀ ਦਲ ਦੇ ਨੇਤਾਵਾਂ ਨੂੰ ਕਾਬੂ ਕਰ ਲਿਆ ਗਿਆ ਹੈ| ਇਸ ਘਟਨਾ ਨੂੰ ਅਕਾਲੀ ਦਲ ਦੇ ਭੀਖੀ ਬਲਾਕ ਸੰਮਤੀ ਚੇਅਰਮੈਨ ਪ੍ਰਗਟ ਸਿੰਘ ਅਤੇ ਅਮਰਜੀਤ ਸਿੰਘ ਨੇ ਮਾਨਸਾ ਵਿਚ 3 ਲੱਖ ਦੀ ਲੁੱਟ ਨੂੰ ਅੰਜਾਮ ਦਿੱਤਾ ਹੈ। ਲੁਟੇਰੇ ਸਕੌਡਾ ਕਾਰ ਚ ਸਵਾਰ ਸਨ ਅਤੇ ਬੈਂਕ ਚੋਂ ਪੈਸੇ ਕਢਵਾ ਕੇ ਆ ਰਹੇ ਕਿਸਾਨਾਂ ਹੱਥੋਂ ਪੈਸੇ ਖੋਹ ਕੇ ਫਰਾਰ ਹੋ ਗਏ। ਲੁੱਟ ਦਾ ਸ਼ਿਕਾਰ ਹੋਏ ਕਿਸਾਨਾਂ ਦੇ ਸੜਕ 'ਤੇ ਰੌਲਾ ਪਾਉਣ ਉਪਰੰਤ ਟ੍ਰੈਫਿਕ ਪੁਲਿਸ ਵਾਲਿਆਂ ਵੱਲੋਂ ਦੋਵਾਂ ਲੁਟੇਰਿਆਂ ਨੂੰ ਚੁਗ਼ਲੀ ਘਰ ਨੇੜਿਉਂ ਕਾਬੂ ਕਰ ਲਿਆ ਗਿਆ। ਪੁਲਿਸ ਵਲੋਂ ਮੌਕੇ ਤੇ ਫੜੇ ਗਏ ਲੁਟੇਰਿਆਂ ਤੋਂ ਲੁੱਟ ਵਾਲੇ ਪੈਸੇ ਵੀ ਬਰਾਮਦ ਕਰ ਲਏ ਗਏ ਹਨ। ਪੁਲਿਸ ਵੱਲੋਂ ਲੁਟੇਰਿਆਂ ਨੂੰ ਕਾਬੂ ਕਰ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।