• Home
  • ਅਕਾਲੀ ਦਲ ਚ ਪੁਰਾਣੇ ਜੱਥੇਦਾਰਾਂ ਨੂੰ ਖੂੰਜੇ ਲਾਉਣ ਦੀ ਤਿਆਰੀ ?-50 ਫੀਸਦੀ ਯੂਥ ਦਾ ਟਿਕਟ ਕੋਟਾ ਹੋਵੇਗਾ

ਅਕਾਲੀ ਦਲ ਚ ਪੁਰਾਣੇ ਜੱਥੇਦਾਰਾਂ ਨੂੰ ਖੂੰਜੇ ਲਾਉਣ ਦੀ ਤਿਆਰੀ ?-50 ਫੀਸਦੀ ਯੂਥ ਦਾ ਟਿਕਟ ਕੋਟਾ ਹੋਵੇਗਾ

 ਚੰਡੀਗੜ੍ਹ 18 ਮਈ-(ਪਰਮਿੰਦਰ ਸਿੰਘ ਜੱਟਪੁਰੀ )
ਸ਼੍ਰੋਮਣੀ ਅਕਾਲੀ ਦਲ ਅਗਲੀਆਂ ਚੋਣਾਂ ਚ 50ਫੀਸਦੀ ਯੂਥ ਟਿਕਟਾਂ  ਦਾ ਕੋਟਾ ਤਹਿ ਕਰਨ ਜਾ ਰਿਹਾ ਹੈ! ਪੁਰਾਣੇ ਜੱਥੇਦਾਰਾਂ ਨੂੰ  ਚੌਹਕਾਨ ਵਾਲਾ ਇਹ ਬਿਆਨ ਬਿਕਰਮ ਸਿੰਘ ਮਜੀਠੀਆ ਨੇ ਸ਼ਾਹਕੋਟ ਵਿਖੇ ਹੋਈ ਪਿਛਲੇ ਹਫਤੇ ਯੂਥ ਅਕਾਲੀ ਦਲ ਤੇ ਐੱਸਓਆਈ ਦੇ  ਪੰਜਾਬ ਚੋਂ ਕੋਨੇ- ਕੋਨੇ ਤੋਂ ਆਏ ਵੱਖ ਵੱਖ ਅਹੁਦੇਦਾਰਾਂ ਦੀ ਮੀਟਿੰਗ ਤੋਂ ਬਾਅਦ ਸੀਨੀਅਰ ਅਕਾਲੀ ਲੀਡਰਾਂ ਦੀ ਹਾਜ਼ਰੀ ਚ ਕੀਤਾ। ਇਸ ਸਮੇਂ ਸਟੇਜ ਤੇ ਬੈਠੇ ਅਕਾਲੀ ਦਲ ਦੇ ਜਨਰਲ ਸਕੱਤਰ ਡਾ ਦਲਜੀਤ ਸਿੰਘ ਚੀਮਾ ਨੂੰ  ਸਰਦਾਰ ਮਜੀਠੀਆ ਨੇ ਪੁੱਛਿਆ ਕਿ ਉਹ ਸਾਹਕੋਟ ਚੋਣਾਂ ਦੇ ਸਬੰਧ ਵਿੱਚ ਕਿੰਨੀਆਂ ਮੀਟਿੰਗਾਂ ਕਰ ਚੁੱਕੇ ਹਨ? ਪਰ ਅੱਗੋਂ ਡਾਕਟਰ ਚੀਮਾ ਹੋਰਾਂ ਦਾ ਜਵਾਬ ਸੀ ਕਿ ਚਾਰ । ਤਾਂ ਅੱਗੋਂ ਮਜੀਠੀਆ ਨੇ ਤੰਜ ਕਸਦਿਆਂ ਕਿਹਾ ਕਿ ਤੁਹਾਡੀਆ ਸੀਨੀਅਰ ਅਕਾਲੀ ਦਲ ਵਾਲਿਆਂ ਦੀਆਂ ਚਾਰ ਕੀਤੀਆਂ ਮੀਟਿੰਗਾਂ ਦਾ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ,ਪਰ ਅੱਜ ਦੀ ਯੂਥ ਦੀ ਮੀਟਿੰਗ ਦੇਖੋ ? ਉਨ੍ਹਾਂ ਕਿਹਾ ਕਿ ਹੁਣ ਆਉਣ ਵਾਲਾ ਸਮਾਂ  ਯੂਥ ਦਾ ਭਵਿੱਖ ਹੈ । ਇਸ ਸਮੇਂ ਸ੍ਰੀ ਮਜੀਠੀਆ ਨੇ ਸਟੇਜ ਤੇ ਬੈਠੇ ਸੀਨੀਅਰ ਨੇਤਾ ਰਣਜੀਤ ਸਿੰਘ ਤਲਵੰਡੀ ਤੇ ਡਾਕਟਰ ਚੀਮਾ ਦਾ ਨਾਂ ਲੈ ਕੇ ਕਿਹਾ ਕਿ ਭਾਵੇਂ ਤੁਸੀਂ ਗੁੱਸਾ ਕਰ ਜਾਇਓ ਪਰ ਜੇ ਟਿਕਟਾਂ ਲੈਣੀਆਂ ਤਾਂ ਤੁਸੀਂ ਵੀ ਨੌਜਵਾਨ ਬਣ ਜਾਓ ।ਇਸ ਲਈ ਪਹਿਲਾਂ ਯੂਥ ਨੂੰ ਅਕਾਲੀ ਦਲ ਵੱਲੋਂ 30ਪ੍ਰਤੀਸਤ ਟਿਕਟ ਕੋਟਾ ਹੁੰਦਾ ਸੀ ਪਰ ਹੁਣ 50 ਪ੍ਰਤੀਸਤ ਟਿਕਟ ਕੋਟਾ ਦੇਣ ਦਾ ਪ੍ਰੋਗਰਾਮ ਬਣਾਵਾਂਗੇ ।ਸਟੇਜ ਤੇ ਭਾਵੇਂ ਹੋਰ ਵੀ ਸੀਨੀਅਰ ਅਕਾਲੀ ਨੇਤਾ ਬੈਠੇ ਸਨ ,ਪਰ ਜਿਨ੍ਹਾਂ ਦੇ ਵਿੱਚ ਸਨਾਟਾ ਛਾਇਆ ਹੋਇਆ ਸੀ ।ਦੂਜੇ ਪਾਸੇ ਇਸ ਐਲਾਨ ਤੋਂ ਬਾਅਦ ਨੌਜਵਾਨ ਜ਼ਿੰਦਾਬਾਦ ਅਤੇ ਜੈਕਾਰੇ ਛੱਡ ਰਹੇ ਸਨ ।
ਸ਼੍ਰੋਮਣੀ ਅਕਾਲੀ ਦਲ ਦਾ ਰਿਮੋਟ ਹੱਥ ਵਿੱਚ ਰੱਖਣ ਵਾਲੇ ਬਿਕਰਮ ਸਿੰਘ  ਮਜੀਠੀਆ ਵੱਲੋਂ ਕੀਤੇ ਗਏ ਇਸ ਐਲਾਨ ਤੋਂ ਬਾਅਦ ਇੱਕ ਗੱਲ ਸਾਫ਼ ਹੈ ਕਿ ਹੁਣ ਪੁਰਾਣੇ ਜੱਥੇਦਾਰਾਂ ,ਜਿਨ੍ਹਾਂ ਦੀ ਅਕਾਲੀ ਦਲ ਪ੍ਰਤੀ ਕਾਰਗੁਜ਼ਾਰੀ ਜ਼ੀਰੋ ਰਹੀ ਹੈ ਜਾਂ ਉਹ ਪਬਲਿਕ ਵਿੱਚ ਉੱਭਰ ਨਹੀਂ ਸਕੇ ਨੂੰ ਆਉਂਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਖੂੰਜੇ ਲਾਉਣ ਦੀ ਤਿਆਰੀ ਹੈ ਅਤੇ ਅਕਾਲੀ ਦਲ ਨਵੇਂ ਚਿਹਰਿਆਂ ਨੂੰ ਹੀ ਅੱਗੇ  ਲਿਆਉਣ ਦੀ ਤਿਆਰੀ ਚ ਹੈ ।
ਭਾਵੇਂ ਬਿਕਰਮ ਬਿਕਰਮ ਸਿੰਘ ਮਜੀਠੀਆ ਜਿਹੜੇ ਕਿ ਮਾਝੇ ਵਿੱਚ ਆਪਣਾ ਕਿਲਾ ਸਥਾਪਤ ਕਰਨ ਤੋਂ ਬਾਅਦ ਅਕਾਲੀ ਦਲ ਦਾ ਕੇਂਦਰ ਬਿੰਦੂ ਬਣੇ ਹੋਏ ਹਨ, ਨੇ ਯੂਥ ਲਈ ਪੰਜਾਹ ਫ਼ੀਸਦੀ ਟਿਕਟ ਕੋਟਾ ਤਾਂ ਕਹਿ ਦਿੱਤਾ ,ਪਰ ਹੁਣ ਇਹ ਦੇਖਣਾ ਹੋਵੇਗਾ ਕਿ ਉਹ ਕਿਹੜਾ ਯੂਥ ਹੋਵੇਗਾ ,ਜਿਸ ਨੂੰ ਟਿਕਟਾਂ ਦੇਣੀਆਂ । ਕਿਤੇ ਜਥੇਦਾਰਾਂ ਦੇ ਕਾਕੇ ਤਾਂ ਨਹੀਂ ਜਾਂ ਫਿਰ ਸ਼ਰਨਜੀਤ ਸਿੰਘ ਢਿੱਲੋਂ ਵਾਂਗ "ਖੁਦ ਵੀ ਯੂਥ ਵਾਲਾ ,ਤੇ ਪੁੱਤਰ ਵੀਂ ਯੂਥ ਵਾਲਾ "।