• Home
  • ਅਕਾਲੀ ਆਗੂ ਦੀ ਪਤਨੀ ਨੇ ਪਤੀ ਦੇ ਰਿਵਾਲਵਰ ਨਾਲ ਕੀਤੀ ਆਤਮ ਹੱਤਿਆ

ਅਕਾਲੀ ਆਗੂ ਦੀ ਪਤਨੀ ਨੇ ਪਤੀ ਦੇ ਰਿਵਾਲਵਰ ਨਾਲ ਕੀਤੀ ਆਤਮ ਹੱਤਿਆ

ਰੋਪੜ (ਖ਼ਬਰ ਵਾਲੇ ਬਿਊਰੋ )-ਆਪਣੇ ਪਤੀ ਦੇ ਲਾਇਸੰਸੀ ਰਿਵਾਲਵਰ ਨਾਲ ਆਤਮ ਹੱਤਿਆ ਕਰਨ ਵਾਲੀ ਬਲਵਿੰਦਰ ਕੌਰ (37) ਜਿਹੜੀ ਕਿ ਆਪਣੇ ਪਿੱਛੇ ਦੋ ਲੜਕੀਆਂ ਅਤੇ ਇੱਕ ਲੜਕਾ ਛੱਡ ਗਈ ਹੈ । ਸੂਤਰਾਂ ਅਨੁਸਾਰ ਮ੍ਰਿਤਕਾ ਯੂਥ ਅਕਾਲੀ ਦਲ ਦੇ ਰੋਪੜ ਜ਼ਿਲ੍ਹਾ ਦੇ ਪ੍ਰਧਾਨ ਰਣਜੀਤ ਸਿੰਘ ਦੀ ਪਤਨੀ ਸੀ ਅਤੇ ਉਸ ਨੇ ਦਿੱਤੇ ਬਿਆਨਾਂ ਚ ਕਿਹਾ ਕਿ  ਉਹ ਅੱਜ ਸਵੇਰੇ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਮੁੜਿਆ ਤਾਂ ਉਸ ਨੇ ਦੇਖਿਆ ਕਿ ਉਸ ਦੀ ਪਤਨੀ ਦੀ ਦੀ ਲਾਸ਼ ਖ਼ੂਨ ਨਾਲ ਲੱਥ ਪੱਥ ਪਈ ਸੀ ਅਤੇ ਉਸ ਦਾ ਕੋਲ ਹੀ ਪਰਿਵਾਰ ਵਰ ਪਿਆ ਸੀ ।ਇਹ ਵੀ ਪਤਾ ਲੱਗਾ ਕਿ ਥੋੜ੍ਹਾ ਆਰਥਿਕ ਪੱਖੋਂ ਕਮਜ਼ੋਰ ਹੋਣ ਕਾਰਨ ਰਣਜੀਤ ਸਿੰਘ ਦੇ ਘਰ ਕਰੇਸੀ ਰਹਿੰਦਾ ਸੀ ।ਅਜੇ ਤੱਕ ਆਤਮ ਹੱਤਿਆ ਦਾ ਕਾਰਨ ਸਪੱਸ਼ਟ ਨਹੀਂ ਹੋ ਸਕਿਆ ਪੁਲਿਸ ਨੇ ਇਸ ਸਬੰਧ ਚ ਮਾਮਲਾ ਦਰਜ ਕਰਕੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਹੈ ।