2022-11-30 14:14:21 ( ਖ਼ਬਰ ਵਾਲੇ ਬਿਊਰੋ )
ਰਾਏਕੋਟ, 30 ਨਵੰਬਰ ( ਗੁਰਸੇਵਕ ਮਿੱਠਾ) ਸਿੱਖਿਆ ਵਿਭਾਗ ਤੇ ਆਈਈਡੀ ਕੰਪੋਨੈਂਟ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾ ਦੀ ਪਾਲਣਾ ਕਰਦੇ ਹੋਏ ਜਿਲ੍ਹਾ ਸਿੱਖਿਆ ਅਫਸਰ ਜਸਵਿੰਦਰ ਕੌਰ ਤੇ ਜਿਲ੍ਹਾ ਖੇਡ ਕਨਵੀਨਰ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਬੀਪੀਈਓ ਇਤਬਾਰ ਸਿੰਘ ਰਾਏਕੋਟ ਦੀ ਅਗਵਾਈ ਵਿੱਚ ਦਿਵਿਆਂਗ ਬੱਚਿਆਂ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਕਰਵਾਏ ਗਏ। ਇਹਨਾਂ ਖੇਡ ਮੁਕਾਬਲਿਆਂ 'ਚ ਮੁੱਖ ਮਹਿਮਾਨ ਤੌਰ ਤੇ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਜਸਵਿੰਦਰ ਸਿੰਘ, ਡਿੱਕੀ ਛਾਬੜਾ, ਡ੍ਰੀਮ ਐਂਡ ਬਿਊਟੀ ਚੈਰੀਟੇਬਲ ਟਰੱਸਟ ਦੋਰਾਹਾ, ਸੀਆਈਸੀਯੂ ਲੁਧਿਆਣਾ, ਰੈੱਡ ਸਵਾਸਤਿਕ ਕਮੇਟੀ ਦੀ ਸਮੂਹ ਟੀਮ ਪੁੱਜੀ।ਇਸ ਸਮੇਂ ਜਿਲ੍ਹਾ ਖੇਡ ਕਨਵੀਨਰ ਬੀਪੀਈਓ ਇਤਬਾਰ ਸਿੰਘ ਰਾਏਕੋਟ ਤੇ ਡੀਐੱਸਈ ਪ੍ਰਦੀਪ ਕੌਰ ਨੇ ਦੱਸਿਆ ਕਿ ਜੋਨ ਪੱਧਰੀ ਖੇਡ ਮੁਕਾਬਲਿਆਂ ਤੋਂ ਬਾਅਦ ਅੱਜ ਦਿਵਿਆਂਗ ਬੱਚਿਆਂ ਦੇ ਜਿਲ੍ਹਾ ਪੱਧਰੀ ਖੇਡ ਮੁਕਾਬਲੇ ਕਰਵਾਏ ਗਏ ਹਨ ਤੇ ਜਿਸ ਵਿੱਚ ਫੁੱਟਬਾਲ ਮੁੰਡੇ (ਦਿਮਾਗੀ ਤੌਰ ਤੇ ਕਮਜ਼ੋਰ) ਖੇਡ ਚੋਂ ਜੋਨ ਖੰਨਾਂ ਨੇ ਪਹਿਲਾ ਤੇ ਜੋਨ ਡੇਹਲੋ ਨੇ ਦੂਸਰਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਫੁੱਟਬਾਲ ਕੁੜੀਆਂ (ਦਿਮਾਗੀ ਤੌਰ ਤੇ ਕਮਜ਼ੋਰ) ਖੇਡ ਚੋਂ ਡੇਹਲੋਂ ਜੋਨ ਨੇ ਪਹਿਲਾ, ਜੋਨ ਖੰਨਾਂ ਨੇ ਦੂਸਰਾ ਸਥਾਨ ਹਾਸਲ ਕੀਤਾ। ਉਹਨਾਂ ਅੱਗੇ ਦੱਸਿਆ ਕਿ ਹੈਂਡਬਾਲ ਮੁੰਡੇ (ਬੋਲਣ ਸੁਣਨ ਤੋਂ ਅਸਮਰਥ) ਖੇਡ ਚੋਂ ਰਾਏਕੋਟ ਜੋਨ ਨੇ ਪਹਿਲਾ ਤੇ ਲੁਧਿਆਣਾ ਜੋਨ ਨੇ ਦੂਸਰਾ ਸਥਾਨ ਹਾਸਲ ਕੀਤਾ। ਫੁੱਟਬਾਲ ਮੁੰਡੇ (ਬੋਲਣ ਸੁਣਨ ਤੋਂ ਅਸਮਰਥ) ਖੇਡ ਚੋਂ ਲੁਧਿਆਣਾ ਜੋਨ ਨੇ ਪਹਿਲਾ ਤੇ ਰਾਏਕੋਟ ਜੋਨ ਨੇ ਦੂਸਰਾ ਸਥਾਨ ਹਾਸਲ ਕੀਤਾ। ਉਨ੍ਹਾਂ ਦੱਸਿਆ ਕਿ ਇਸ ਤੋੰ ਇਲਾਵਾ ਦੌੜਾਂ, ਲੰਬੀ ਛਾਲ, ਬੈਡਮਿੰਟਨ, ਸ਼ਾਟਪੁੱਟ ਆਦਿ ਖੇਡ ਮੁਕਾਬਲੇ ਵੀ ਕਰਵਾਏ ਗਏ ਹਨ। ਇਸ ਸਮੇਂ ਅਪਣੇ ਸੰਬੋਧਨ ਵਿੱਚ ਡਿਪਟੀ ਡੀਈਓ ਜਸਵਿੰਦਰ ਸਿੰਘ ਤੇ ਖੇਡ ਕਨਵੀਨਰ ਇਤਬਾਰ ਸਿੰਘ ਨੇ ਕਿਹਾ ਕਿ ਇਹ ਦਿਵਿਆਂਗ ਬੱਚੇ ਸਾਡੇ ਸਮਾਜ ਦਾ ਅਹਿਮ ਅੰਗ ਹਨ ਤੇ ਵਿਲੱਖਣ ਪ੍ਰਤਿਭਾ ਅਤੇ ਵਿਸ਼ੇਸ਼ ਯੋਗਤਾਵਾਂ ਰੱਖਦੇ ਹਨ, ਇਹਨਾਂ ਨੂੰ ਸਮਾਜ ਦੀ ਮੁੱਖ ਧਾਰਾ ਨਾਲ ਜੋੜਨਾ ਹੀ ਆਈਈਡੀ ਕੰਪੋਨੈਂਟ ਦਾ ਉਦੇਸ਼ ਹੈ, ਉਹਨਾਂ ਕਿਹਾ ਕਿ ਇਹ ਵਿਲੱਖਣ ਪ੍ਰਤਿਭਾ ਦੇ ਮਾਲਕ ਬੱਚੇ ਸਾਡੇ ਲੁਧਿਆਣਾ ਜ਼ਿਲੇ ਦਾ ਮਾਣ ਹਨ ਤੇ ਇਸ ਦੌਰਾਨ ਦਿਵਿਆਂਗ ਬੱਚਿਆਂ ਵੱਲੋਂ ਡਾਂਸ ਦੀ ਪੇਸ਼ਕਾਰੀ ਵੀ ਕੀਤੀ ਗਈ। ਇਸ ਮੌਕੇ ਉੱਪ ਜਿਲਾ ਸਿੱਖਿਆ ਅਫਸਰ ਤੇ ਖੇਡ ਕਨਵੀਨਰ ਬੀਪੀਈਓ ਇਤਬਾਰ ਸਿੰਘ ਵੱਲੋਂ ਵੱਖ ਵੱਖ ਖੇਡ ਮੁਕਾਬਲਿਆਂ ਵਿੱਚ ਜੇਤੂ ਟੀਮ ਅਤੇ ਵਿਦਿਆਰਥੀਆਂ ਨੂੰ ਗੋਲਡ ਮੈਡਲ ਤੇ ਖੇਡਾਂ 'ਚ ਸੇਵਾ ਕਰਨ ਵਾਲੀਆਂ ਸਮਾਜ ਸੇਵੀ ਸੰਸਥਾਵਾਂ ਦੇ ਮੁਖੀਆਂ ਨੂੰ ਵੀ ਸਨਮਾਨ ਚਿੰਨ੍ਹ ਦੇਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਨਾਬ ਗੁਲਜ਼ਾਰ ਸ਼ਾਹ, ਡਾਕਟਰ ਪ੍ਰੀਤੀ ਤੱਗੜ, ਸੀਐੱਚਟੀ ਰਾਜਿੰਦਰਪਾਲ ਸਿੰਘ ਪਰਮਾਰ ਸੈਂਟਰ ਸਹਿਬਾਜਪੁਰਾ, ਸੀਐੱਚਟੀ ਗੁਰਵਿੰਦਰ ਕੌਰ ਸੈਂਟਰ ਬੱਸੀਆਂ, ਐੱਚਟੀ ਜਸਵਿੰਦਰ ਕੌਰ, ਮੈਡਮ ਪੂਨਮ ਖੰਨਾਂ, ਆਈਈਆਰਟੀ ਸੁਖਜੀਤ ਸਿੰਘ, ਹਰਜੀਤ ਸਿੰਘ, ਸੰਦੀਪ ਕੁਮਾਰ, ਰਾਜੀਵ ਵਰਮਾਂ, ਸੁਖਵਿੰਦਰ ਸਿੰਘ, ਇੰਦਰਜੀਤ ਸਿੰਘ, ਅਜੈ ਕੁਮਾਰ, ਕਮਲਜੀਤ ਕੌਰ, ਗੁਰਪ੍ਰੀਤ ਕੌਰ, ਗਗਨਦੀਪ ਕੌਰ, ਪਰਮਜੀਤ ਕੌਰ, ਨਿਸ਼ਾ ਸਕਸੈਨਾ, ਰਾਧਾ, ਰਿਤੂ ਅੱਤਰੀ, ਨੀਲਮ ਰਾਣੀ (ਸਾਰੇ ਆਈਈਆਰਟੀ) ਸਵਰਨਜੀਤ ਕੌਰ, ਮੀਨਾਕਸ਼ੀ ਸ਼ਰਮਾ, ਦਲਜੀਤ ਕੌਰ, ਹਰਪ੍ਰੀਤ ਕੌਰ, ਹਰਪ੍ਰੀਤ ਕੌਰ, ਮਨਪ੍ਰੀਤ ਕੌਰ, ਜਸਪ੍ਰੀਤ ਕੌਰ, ਬਲਵਿੰਦਰ ਕੌਰ, ਕੁਲਵੰਤ ਕੌਰ, ਸੁਖਦੀਪ ਕੌਰ, ਦਰਸ਼ਨ ਕੌਰ, ਜੋਤੀ ਰਾਣੀ, ਰਛਪਾਲ ਕੌਰ,ਪਰਮਜੀਤ ਕੌਰ, ਸੁਰਿੰਦਰ ਕੌਰ, ਗੁਰਵਿੰਦਰ ਸਿੰਘ, ਪੁਨੂੰ ਡੇਹਲੋਂ, ਗੁਰਤੇਜ ਸਿੰਘ, ਮਨੀ ਖੰਨਾਂ ਨਾਮਪ੍ਰੀਤ ਸਿੰਘ, ਗੁਰਦੀਪ ਸਿੰਘ, ਪਰਮਿੰਦਰ ਸਿੰਘ ਆਦਿ ਸਮੂਹ ਆਈਈਵੀ ਵਲੰਟੀਅਰਾਂ ਤੋੰ ਇਲਾਵਾ ਹੋਰ ਵੀ ਆਈਈਵੀ ਤੇ ਆਈਈਆਰਟੀ ਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ।