2022-11-27 21:51:28 ( ਖ਼ਬਰ ਵਾਲੇ ਬਿਊਰੋ )
ਲੁਧਿਆਣਾ,(ਰਾਜਕੁਮਾਰ,ਸੁਰੇਸ਼)ਆਜ਼ਾਦ ਨਗਰ ਸਥਿਤ ਸ਼ਾਲੀਗ ਰਾਮ ਜੈਨ ਪੱਬਲਿਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਬੱਚਿਆਂ ਦੇ ਪੇਰੈਂਟਸ ਵੱਲੋਂ ਸਕੂਲ ਕਲਰਕ ਨਾਲ ਮਾਰਕੁੱਟ ਕੀਤੀ ਗਈ।ਇਹ ਸਾਰਾ ਮਾਮਲਾ ਸਕੂਲ ਦੀ ਫੀਸ ਮੰਗਣ ਦਾ ਕਾਰਨ ਬਣਿਆ।ਜਿੱਥੇ ਬੱਚਿਆਂ ਦੇ ਪੇਰੈਂਟਸ ਵੱਲੋਂ ਨਿਜੀ ਸਕੂਲ ਕਲਰਕ ਸੁਖਵਿੰਦਰ ਸਿੰਘ ਨਾਲ ਮਾਰਕੁੱਟ ਕੀਤੀ ਗਈ।ਜਦੋਂ ਕਿ ਉਹਨਾਂ ਨੂੰ ਪਤਾ ਨਹੀਂ ਸੀ।ਕਿ ਇਹ ਘਟਨਾ ਸਕੂਲ ਪ੍ਰਿੰਸੀਪਲ ਦੇ ਦਫਤਰ ਚ ਲੱਗੇ ਸੀਸੀਟੀਵੀ ਕੈਮਰੇ ਚ ਕੈਦ ਹੋ ਜਾਏਗੀ।ਇਸ ਬਾਰੇ ਸਕੂਲ ਪ੍ਰਿੰਸੀਪਲ ਸੁਨੀਤਾ ਨੇ ਦੱਸਿਆ ਕਿ ਉਕਤ ਪਰਿਵਾਰ ਦੇ ਛੇ ਬੱਚੇ ਸਕੂਲ ਚ ਪੜਦੇ ਹਨ।ਜਿਨ੍ਹਾਂ ਦੀ ਕਰੀਬ ਡੇਢ ਦੋ ਸਾਲ ਦੀ ਫੀਸ ਡੇਢ ਦੋ ਲੱਖ ਰੁਪਏ ਰੁੱਕੀ ਹੋਈ ਹੈ।ਸਕੂਲ ਦੀ ਫੀਸ ਜਮਾ ਕਰਵਾਓ ਬਾਰੇ ਇਨ੍ਹਾਂ ਨੂੰ ਕਿਹਾ ਜਾਂਦਾ ਰਿਹਾ।ਪਰ ਇਨ੍ਹਾਂ ਵੱਲੋਂ ਫੀਸ ਜਮਾਂ ਨਾ ਕਰਵਾਈ ਗਈ।ਸਕੂਲ ਵੱਲੋਂ ਫਿਰ ਵੀ ਇਹਨਾਂ ਪਰਿਵਾਰ ਦੇ ਬੱਚਿਆਂ ਦਾ ਭਵਿੱਖ ਦੇਖ ਸਕੂਲ ਵਿਚੋਂ ਨਾ ਕੱਢਿਆ ਗਿਆ।ਬੱਚਿਆਂ ਦੇ ਪੇਰੈਂਟਸ ਵੱਲੋਂ ਮੇਰੇ ਦਫਤਰ ਵਿਚ ਕਲਰਕ ਨੂੰ ਮੇਰਾ ਲਿਹਾਜ ਨਹੀਂ ਕਰਦਿਆਂ ਗਾਲੀ ਗਲੋਚ ਅਤੇ ਮਾਰਕੁੱਟ ਕੀਤੀ ਗਈ।ਇਸਦੀ ਸੂਚਨਾ ਪੀਸੀਆਰ ਨੂੰ ਦਿੱਤੀ ਗਈ।ਅਤੇ ਥਾਣਾ ਸਲੇਮ ਟਾਬਰੀ ਵੀ ਇਸ ਸੰਬੰਧੀ ਸ਼ਿਕਾਇਤ ਦਿੱਤੀ ਗਈ।ਪ੍ਰਿੰਸੀਪਲ ਨੇ ਕਿਹਾ ਇਸ ਹਾਦਸੇ ਕਾਰਨ ਸਕੂਲ ਦੇ ਟੀਚਰਾਂ ਅਤੇ ਬੱਚਿਆਂ ਵਿੱਚ ਡਰ ਦਾ ਮਾਹੌਲ ਪੈਦਾ ਹੋਇਆ ਹੈ।ਇਸ ਬਾਰੇ ਬੱਚਿਆਂ ਦੇ ਪਿਤਾ ਵਿਜੇ ਚੌਹਾਨ ਵੱਲੋਂ ਦੱਸਿਆ ਕਿ ਫੀਸ ਦਾ ਇਸ਼ੂ ਹੈ।ਉਹ ਉਸ ਦਿੰਨ ਪੰਜਾਹ ਹਜ਼ਾਰ ਰੁਪਏ ਲੈਕੇ ਜਮਾਂ ਕਰਵਾਉਣ ਗਏ ਸਨ।ਜਿੱਥੇ ਬਹਿਸਬਾਜ਼ੀ ਦੌਰਾਨ ਹੱਥਾਪਾਈ ਹੋ ਗਈ।ਜਦੋਂ ਸਕੂਲ ਜ਼ਾ ਮਾਰਨ ਦਾ ਕਾਰਨ ਪੁੱਛਿਆ ਤਾਂ ਉਸਨੇ ਕਿਹਾ ਬਹਿਸਬਾਜ਼ੀ ਦੌਰਾਨ ਇਹ ਹੋਇਆ।ਇਹ ਸਾਰਾ ਮਾਮਲਾ ਕਰੀਬ ਦੋ ਮਹੀਨੇ ਪਹਿਲਾਂ ਦਾ ਹੈ।ਜਦੋਂ ਉਸਦੇ ਬੱਚੇ ਸਕੂਲ ਚ ਦੇਰ ਹੋਣ ਵਜੋਂ ਕਲਰਕ ਸੁੱਖਵਿੰਦਰ ਸਿੰਘ ਪਾਸੋਂ ਫੋਨ ਕਰਨ ਲਈ ਮੰਗਿਆ ਤਾਂ ਉਸਨੇ ਬੱਚਿਆਂ ਨੂੰ ਬੁਰਾ ਭਲਾ ਕਹਿੰਦਿਆਂ ਹੋਏ ਝਿੜਕ ਦਿੱਤਾ।ਇਸ ਬਾਰੇ ਜਦੋਂ ਉਨ੍ਹਾਂ ਕਲਰਕ ਸੁੱਖਵਿੰਦਰ ਨਾਲ ਗੱਲ ਕੀਤੀ ਤਾਂ ਉਸਨੇ ਉਸਨੂੰ ਵੀ ਬੁਰਾ ਭਲਾ ਕਿਹਾ।