2022-08-18 19:31:33 ( ਖ਼ਬਰ ਵਾਲੇ ਬਿਊਰੋ )
ਰਾਏਕੋਟ, 18 ਅਗਸਤ (ਗੁਰਭਿੰਦਰਗੁਰੀ ) : ਸਾਉਣ ਮਹੀਨੇ ਦੀ ਸਮਾਪਤੀ ਮੌਕੇ ਦੇ ਸਥਾਨਕ ਸ਼ਹਿਰ ਦੇ ਏ9 ਹੋਟਲ ਵਿਖੇ ਮਨਪ੍ਰੀਤ ਕੌਰ ਵਰਮਾ ਅਤੇ ਹਰਸ਼ਦੀਪ ਕੌਰ ਧਾਲੀਵਾਲ ਦੀ ਅਗਵਾਈ ਹੇਠ ਤੀਜ ਮੇਲਾ ਮਨਾਇਆ ਗਿਆ।
ਇਸ ਮੌਕੇ ਮਨਪ੍ਰੀਤ ਕੌਰ ਵਰਮਾਂ ਅਤੇ ਹਰਸ਼ਦੀਪ ਕੌਰ ਨੇ ਕਿਹਾ ਕਿ ਤੀਆਂ ਸਾਡੇ ਸੱਭਿਆਚਾਰ ਦਾ ਇੱਕ ਅਟੁੱਟ ਅੰਗ ਹੈ। ਭਾਵੇਂ ਕਿ ਅੱਜ ਦੇ ਸਮੇਂ ਵਿੱਚ ਇਹ ਤਿਉਹਾਰ ਸਕੂਲਾਂ ਕਾਲਜਾਂ ਦੀਆਂ ਸਟੇਜਾਂ ਤੱਕ ਸੀਮਿਤ ਹੋ ਕੇ ਰਹਿ ਗਿਆ ਹੈ। ਪੰਜਾਬ ਦੇ ਅਮੀਰ ਵਿਰਸੇ ਬਾਰੇ ਨਵੀਂ ਪੀੜ੍ਹੀ ਨੂੰ ਜਾਗਰੂਕ ਕਰਨਾ ਅੱਜ ਸਮੇਂ ਦੀ ਮੁੱਖ ਲੋੜ ਹੈ। ਇਸੇ ਨੂੰ ਮੁੱਖ ਰੱਖਦੇ ਹੋਏ ਉਨ੍ਹਾਂ ਵੱਲੋਂ ਤੀਜ ਮੇਲਾ ਕਰਵਾਇਆ ਗਿਆ ਹੈ, ਇਸ ਮੇਲੇ ਵਿੱਚ ਵੱਡੀ ਗਿਣਤੀ ਵਿਚ ਔਰਤਾਂ ਅਤੇ ਕੁੜੀਆਂ ਨੇ ਭਾਗ ਲਿਆ ਹੈ। ਮੇਲੇ ਦੀ ਸਮਾਪਤੀ ਮੌਕੇ ਖਾਣ ਪੀਣ ਦਾ ਪ੍ਰਬੰਧ ਵਿਸ਼ੇਸ਼ ਤੌਰ ਤੇ ਕੀਤਾ ਗਿਆ। ਇਸ ਕੁਲਦੀਪ ਕੌਰ ਵਰਮਾਂ, ਜਗਜੀਤ ਕੌਰ ਚੀਮਾ, ਸਰਬਜੀਤ ਕੌਰ ਧਾਲੀਵਾਲ, ਸ਼ਵੇਤਾ ਚਾਵਲਾ, ਭੁਪਿੰਦਰ ਕੌਰ, ਡਿੰਪਲ ਵਰਮਾਂ, ਰਾਜ ਗਰੇਵਾਲ, ਗੁਰਮੀਤ ਕੌਰ ਧੰਜਲ, ਸੀਮਾ ਸ਼ਰਮਾ, ਸੀਰਤ ਕੌਰ ਧੰਜਲ ਆਦਿ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।