ਪੰਜਾਬੀ ਗਾਇਕ ਗੁਰੀ ਦੀ ਫਿਲਮ ਲਵਰ ਦਾ ਚੌਥਾ ਗੀਤ 'ਰੰਗਰੇਜ਼ਾ' 24 ਜੂਨ ਨੂੰ ਹੋਵੇਗਾ ਰਿਲੀਜ਼
2022-06-22 19:18:30 ( ਖ਼ਬਰ ਵਾਲੇ ਬਿਊਰੋ
)
ਪੰਜਾਬੀ ਇੰਡਸਟਰੀ ਦੇ ਗਾਇਕ ਗੁਰੀ ਦੀ ਫਿਲਮ 'ਲਵਰ' ਦਾ ਚੌਥਾ 'ਰੰਗਰੇਜਾ' ਗੀਤ 24 ਜੂਨ ਨੂੰ ਸ਼ਾਮ 6 ਵਜੇ ਰਿਲੀਜ਼ ਹੋਣ ਜਾ ਰਿਹਾ ਹੈ। ਫਿਲਮ ਦੇ ਟਰੇਲਰ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਗੁਰੀ ਦੀ ਇਸ ਫਿਲਮ ਦਾ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਗੁਰੀ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਗਾਣੇ ਦਾ ਪੋਸਟਰ ਸਾਂਝਾ ਕੀਤਾ ਹੈ। ਪੋਸਟਰ ਨੂੰ ਸਾਂਝਾ ਕਰਦੇ ਹੋਏ, ਗੁਰੀ ਨੇ ਲਿਖਿਆ ਕਿ ਲਵਰਸ ਦੀ ਫਿਲਮ ਦਾ ਰੰਗਰੇਜਾ ਗਾਣਾ 24 ਜੂਨ ਨੂੰ ਰਿਲੀਜ਼ ਹੋ ਰਿਹਾ ਹੈ, ਗਜ਼ਬ ਦੇ ਗਾਇਕ @atifaslam ਪਾਜੀ ਨਾਲ ਕੰਮ ਕਰਨਾ ਮੇਰੀ ਖੁਸ਼ੀ ਦੀ ਗੱਲ ਹੈ।
ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇਹ ਫਿਲਮ 1 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। । ਹੁਣ ਦੇਖਣਾ ਇਹ ਹੈ ਕਿ ਫਿਲਮ ਨੂੰ ਲੋਕਾਂ ਦਾ ਕਿੰਨਾ ਪਿਆਰ ਮਿਲਦਾ ਹੈ। 'ਰੰਗਰੇਜਾ' ਗੀਤ ਨੂੰ ਬਾਲੀਵੁੱਡ ਦੇ ਮਸ਼ਹੂਰ ਗਾਇਕ ਆਤਿਫ ਅਸਲਮ ਨੇ ਗਾਇਆ ਹੈ।