2022-11-24 12:55:58 ( ਖ਼ਬਰ ਵਾਲੇ ਬਿਊਰੋ )
ਪਾਕਿਸਤਾਨੀ ਸੀਰੀਅਲਾਂ ਨੂੰ ਪਸੰਦ ਕਰਨ ਵਾਲੇ ਲੋਕ ਪੂਰੀ ਦੁਨੀਆ ’ਚ ਹਨ ਪਰ ਉਨ੍ਹਾਂ ਦੀਆਂ ਫਿਲਮਾਂ ਦੀ ਗੱਲ ਘੱਟ ਹੀ ਹੁੰਦੀ ਹੈ। ਹੁਣ ਇਕ ਫਿਲਮ ਅਜਿਹੀ ਹੈ, ਜਿਸ ਨੇ ਪਾਕਿਸਤਾਨ ਦੇ ਨਾਲ-ਨਾਲ ਵਰਲਡ ਵਾਈਡ ਬਾਕਸ ਆਫਿਸ ਨੂੰ ਵੀ ਹਿਲਾ ਕੇ ਰੱਖ ਦਿੱਤਾ ਹੈ। ਹਾਲ ਹੀ ’ਚ ਰਿਲੀਜ਼ ਹੋਈ ਸੁਪਰਸਟਾਰ ਫਵਾਦ ਖ਼ਾਨ ਦੀ ਫਿਲਮ ‘ਦਿ ਲੀਜ਼ੈਂਡ ਆਫ ਮੌਲਾ ਜੱਟ’ ਕਮਾਈ ਦੇ ਮਾਮਲੇ ’ਚ ਝੰਡੇ ਗੱਡ ਰਹੀ ਹੈ। ਇਹ ਫਿਲਮ ਪਾਕਿਸਤਾਨ ਦੇ ਇਤਿਹਾਸ ਦੀ ਹੁਣ ਤਕ ਦੀ ਸਭ ਤੋਂ ਮਹਿੰਗੀ ਫਿਲਮ ਹੈ।
ਇਸ ਫਿਲਮ ’ਚ ਫਵਾਦ ਖ਼ਾਨ ਦੇ ਨਾਲ ਮਾਹਿਰਾ ਖ਼ਾਨ ਵੀ ਨਜ਼ਰ ਆ ਰਹੀ ਹੈ। ਬਿਲਾਲ ਲਾਸ਼ਰੀ ਦੁਆਰਾ ਨਿਰਦੇਸ਼ਤ ਦਿ ਲੀਜ਼ੈਂਡ ਆਫ ਮੌਲਾ ਜੱਟ ਦੁਨੀਆ ਭਰ ਵਿੱਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਪੰਜਾਬੀ ਫਿਲਮ ਬਣ ਗਈ ਹੈ। ਜੇ ਇਸ ਫਿਲਮ ਦੀ ਕਮਾਈ ਨੂੰ ਭਾਰਤੀ ਰੁਪਏ ’ਚ ਦੇਖਿਆ ਜਾਵੇ ਤਾਂ ਫਿਲਮ ਨੇ ਕਰੀਬ 73 ਕਰੋੜ ਦੇ ਆਸ਼-ਪਾਸ ਦੀ ਕਮਾਈ ਕੀਤੀ ਹੈ। ਇਸ ਨਾਲ ਹੀ ਇਹ ਸਭ ਤੋਂ ਸਫਲ ਪਾਕਿਸਤਾਨੀ ਅਤੇ ਪੰਜਾਬੀ ਫਿਲਮ ਬਣ ਗਈ ਹੈ।