2022-11-28 11:09:46 ( ਖ਼ਬਰ ਵਾਲੇ ਬਿਊਰੋ )
ਕਾਂਗਰਸ ਦੇ ਸੀਨੀਅਰ ਆਗੂ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਰੋਡ ਰੇਜ ਮਾਮਲੇ ਵਿੱਚ ਪਟਿਆਲਾ ਜੇਲ੍ਹ ਵਿੱਚ ਬੰਦ ਹਨ। ਪਰ ਇਸ ਦੌਰਾਨ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਪਟਿਆਲਾ ਜੇਲ ’ਚ 7 ਮਹੀਨੇ ਤੋਂ ਬੰਦ ਕਾਂਗਰਸੀ ਨੇਤਾ ਨਵਜੋਤ ਸਿੱਧੂ ਦੀ ਰਿਹਾਈ ਗਣਤੰਤਰ ਦਿਵਸ ਮੌਕੇ ਸਪੈਸ਼ਲ ਤੌਰ ’ਤੇ ਹੋ ਰਹੀ ਹੈ। ਦੋ ਮਹੀਨੇ ਪਹਿਲਾਂ ਜੇਲ ’ਚ ਮੁਲਾਕਾਤ ਕਰਨ ਗਏ ਅੱਧੀ ਦਰਜਨ ਵੈਟਰਨ ਲੀਡਰਾਂ ਅਤੇ 7 ਹੋਰ ਨੌਜਵਾਨ ਕਾਂਗਰਸੀ ਨੇਤਾਵਾਂ ਮਗਰੋਂ ਪਿਛਲੇ ਹਫ਼ਤੇ ਵਿਸ਼ੇਸ਼ ਤੌਰ ’ਤੇ ਜੇਲ ’ਚ ਪਹੁੰਚੇ, ਇਕ 82 ਸਾਲਾ ਕਾਂਗਰਸੀ ਨੇਤਾ ਨੇ ਦਸਿਆ ਕਿ ਅਦਾਲਤ ਵਲੋਂ ਦਿਤੀ ਇਕ ਸਾਲ ਦੀ ਸਜ਼ਾ ਕੱਟ ਰਹੇ, ਸਿੱਧੂ ਨੂੰ ਅੱਛੇ ਕਿਰਦਾਰ ਅਤੇ ਚੰਗੇ ਵਿਵਹਾਰ-ਆਚਰਣ ਵਿਖਾਉਣ ਸਦਕਾ 26 ਜਨਵਰੀ ਯਾਨੀ ਦੋ ਮਹੀਨੇ ਬਾਅਦ ਗਣਤੰਤਰ ਦਿਵਸ ’ਤੇ ਸਪੈਸ਼ਲ ਤੌਰ ’ਤੇ ਰਿਹਾਅ ਕੀਤਾ ਜਾ ਰਿਹਾ ਹੈ।