2022-06-23 14:09:44 ( ਖ਼ਬਰ ਵਾਲੇ ਬਿਊਰੋ )
ਪੁਲਿਸ ਥਾਣਾ ਕਲਾਨੌਰ ਅਧੀਨ ਆਉਂਦੇ ਪਿੰਡ ਦੋਸਤਪੁਰ ਵਿਖੇ ਦੋ ਬੱਚਿਆਂ ਦੀ ਮਾਂ ਨਵ ਵਿਆਹੁਤਾ ਬਣ ਕੇ ਸੋਨੇ ਦੇ ਗਹਿਣੇ ਤੇ ਨਗਦੀ ਲੈ ਕੇ ਰਫੂਚੱਕਰ ਹੋ ਗਈ । ਇਸ ਸੰਬੰਧੀ ਜਾਣਕਾਰੀ ਦਿੰਦੇ ਹੋਇਆ ਪੀੜਤ ਨੌਜਵਾਨ ਕਿਰਪਾਲ ਸਿੰਘ ਵਾਸੀ ਦੋਸਤਪੁਰ ਨੇ ਦੱਸਿਆ ਕਿ ਪਿੰਡ ਸ਼ਹੂਰ ਦੀ ਵਿਚੋਲਣ ਬਣੀ ਮਹਿਲਾ ਨੇ ਉਸ ਦਾ ਵਿਆਹ ਕਰਵਾਉਣ ਲਈ ਵਿਚੋਲਗੀ ਦੀ ਸਗਨ ਵਜੋਂ ਸੋਨੇ ਦੀ ਮੁੰਦਰੀ ਪਾਉਣ ਦੀ ਮੰਗ ਕੀਤੀ ਸੀ ਤੇ ਓਸ ਨੇ ਵਿਚੋਲਣ ਨੂੰ ਮੁੰਦਰੀ ਪਾਉਣ ਲਈ ਹਾਂ ਕਰਨ ਉਪਰੰਤ ਉਕਤ ਪਿੰਡ ਸ਼ਾਹੂਰ ਦੀ ਵਿਚੋਲਣ ਅਤੇ ਉਸਦੇ ਪਤੀ ਵੱਲੋਂ ਅੰਮ੍ਰਿਤਸਰ ਮਹਿਲਾ ਦਾ ਵੇਖ ਵਿਖਾਵਾ ਕਰਵਾਇਆ ਉਪਰੰਤ ਵਿਚੋਲਣ ਵੱਲੋਂ ਕਲਾਨੌਰ ਦੇ ਗੁਰਦੁਆਰਾ ਸਿੰਘ ਸਾਹਿਬ ਵਿਖੇ ਲੜਕੀ ਅਤੇ ਉਸ ਦੀ ਚਾਚੀ ਅਤੇ ਮਾਮੀ ਨੂੰ ਬੁਲਾ ਕੇ ਉਸ ਦਾ ਅਨੰਦ ਕਾਰਜ ਕਰਵਾ ਦਿੱਤਾ । ਲਾੜੇ ਕਿਰਪਾਲ ਸਿੰਘ ਨੇ ਦੱਸਿਆ ਕਿ ਅਨੰਦ ਕਾਰਜ ਮੌਕੇ ਵਿਚੋਲਾ ਨੇ ਸਾਡੇ ਪਰਿਵਾਰ ਨੂੰ ਕਿਹਾ ਕਿ ਲਾੜੀ ਦਾ ਮਾਤਾ ਪਿਤਾ ਠੀਕ ਨਾ ਹੋਣ ਕਾਰਨ ਵਿਆਹ ਵਿੱਚ ਨਹੀਂ ਪਹੁੰਚ ਸਕਦਾ ਅਤੇ ਲਾੜੀ ਦਾ ਅਨੰਦ ਕਾਰਜ ਫਰਜ਼ੀ ਬਣੀ ਚਾਚੀ ਅਤੇ ਮਾਸੀ ਵੱਲੋਂ ਕਰਵਾ ਦਿੱਤਾ ਗਿਆ । ਕਿਰਪਾਲ ਸਿੰਘ ਨੇ ਦੱਸਿਆ ਕਿ ਉਸ ਨੇ ਵਿਆਹ ਮੌਕੇ ਆਪਣੀ ਦੁਲਹਨ ਨੂੰ ਸੋਨੇ ਦਾ ਹਾਰ, ਮੁੰਦਰੀ ਅਤੇ ਟਾਪਸ ਕਰੀਬ ਢਾਈ ਤੋਲੇ ਸੋਨਾ ਜਿਸ ਦੀ ਕੀਮਤ ਸਵਾ ਲੱਖ ਦੇ ਕਰੀਬ ਸੀ ਪਹਿਨਾਏ ਗਏ। ਕਿਰਪਾਲ ਸਿੰਘ ਦੱਸਿਆ ਕਿ ਵਿਆਹ ਤੋਂ ਇਕ ਦਿਨ ਬਾਅਦ ਵਿਚੋਲਣ ਨੇ ਸੋਨੇ ਦੀ ਮੁੰਦਰੀ ਬਦਲੇ ਵੀਹ ਹਜ਼ਾਰ ਰੁਪਏ ਮੰਗੇ ਅਤੇ ਓਸ ਨੇ ਵਿਚੋਲਣ ਨੂੰ ਦੱਸ ਹਜਾਰ ਰੁਪਏ ਨਕਦ ਦੇ ਦਿੱਤੇ। ਉਨ੍ਹਾਂ ਦੱਸਿਆ ਕਿ ਇਸ ਉਪਰੰਤ ਵਿਚੋਲਣ ਅਤੇ ਨਵ ਵਿਆਹੁਤਾ ਵੱਲੋਂ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਸੰਬੰਧੀ ਕਿਹਾ ਇਸ ਉਪਰੰਤ ਉਹ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਜਦੋਂ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਵਿਖੇ ਮੱਥਾ ਟੇਕਣ ਗਏ ਤਾਂ ਨਵ ਵਿਆਹੁਤਾ ਬਾਥਰੂਮ ਦੇ ਬਹਾਨੇ ਗਾਇਬ ਹੋ ਗਈ। ਕਿਰਪਾਲ ਸਿੰਘ ਨੇ ਦੱਸਿਆ ਕਿ ਉਕਤ ਮਹਿਲਾ ਉਸ ਨੂੰ ਪਾਏ ਸੋਨੇ ਦੇ ਗਹਿਣੇ ਅਤੇ ਸ਼ਗਨ ਦੀ 20 -25 ਹਜਾਰ ਦੇ ਕਰੀਬ ਨਗਦੀ ਲੈ ਕੇ ਰਫੂਚੱਕਰ ਹੋ ਗਈ । ਕਿਰਪਾਲ ਸਿੰਘ ਨੇ ਦੱਸਿਆ ਕਿ ਇਸ ਉਪਰੰਤ ਉਨ੍ਹਾਂ ਨੂੰ ਪਤਾ ਲੱਗਾ ਕਿ ਉਸ ਦੀ ਵਿਚੋਲਣ ਨੇ ਆਪਣੇ ਪਤੀ ਦੇ ਸਹਿਯੋਗ ਨਾਲ ਫਰਜ਼ੀ ਚਾਚੀ, ਮਾਸੀ ਦੀ ਮਿਲੀ ਭੁਗਤ ਨਾਲ ਦੋ ਬੱਚਿਆਂ ਦੀ ਮਾਂ ਨੂੰ ਨਵ ਵਿਆਹੁਤਾ ਬਣਾ ਕੇ ਉਸ ਦੇ ਸੋਨੇ ਦੇ ਗਹਿਣੇ ਅਤੇ ਨਕਦੀ ਇਸ ਤੋਂ ਇਲਾਵਾ ਕੀਮਤੀ ਕੱਪੜਿਆਂ ਦੀ ਠੱਗੀ ਮਾਰੀ ਹੈ। ਕਿਰਪਾਲ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਪੁਲਿਸ ਥਾਣਾ ਕਲਾਨੌਰ ਨੂੰ ਰਿਪੋਰਟ ਦੇ ਕੇ ਉਸ ਨਾਲ ਠੱਗੀ ਮਾਰਨ ਵਾਲੀ ਨਵ ਦੁਲਹਨ ਵਿਚੋਲਣ ਅਤੇ ਜਾਅਲੀ ਬਣੀ ਮਾਸੀ, ਚਾਚੀ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ । ਇਸ ਸਬੰਧੀ ਐਸਐਚਓ ਸੁਖਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਹਿੱਤ ਹੈ ਅਤੇ ਕਾਰਵਾਈ ਕੀਤੀ ਜਾ ਰਹੀ