2022-11-28 11:18:54 ( ਖ਼ਬਰ ਵਾਲੇ ਬਿਊਰੋ )
ਮਹਾਰਾਸ਼ਟਰ ‘ਚ ਵੱਡਾ ਹਾਦਸਾ ਹੋਇਆ ਹੈ। ਇੱਥੇ ਦੇ ਚੰਦਰਪੁਰ ਦੇ ਬੱਲਾਰਸ਼ਾਹ ਰੇਲਵੇ ਸਟੇਸ਼ਨ ‘ਤੇ ਫੁੱਟ ਓਵਰਬ੍ਰਿਜ ਦਾ ਇਕ ਹਿੱਸਾ ਐਤਵਾਰ ਨੂੰ ਰੇਲਵੇ ਟਰੈਕ ‘ਤੇ ਡਿੱਗ ਗਿਆ।ਹਾਦਸੇ ‘ਚ ਕਈ ਯਾਤਰੀ ਪੁਲ ਤੋਂ 60 ਫੁੱਟ ਹੇਠਾਂ ਰੇਲਵੇ ਟ੍ਰੈਕ ‘ਤੇ ਡਿੱਗ ਗਏ। 13 ਲੋਕ ਜ਼ਖਮੀ ਹੋ ਗਏ। ਦੇਰ ਰਾਤ 48 ਸਾਲਾ ਔਰਤ ਨੀਲਿਮਾ ਰੰਗਾਰੀ ਦੀ ਮੌਤ ਹੋ ਗਈ।ਅਧਿਕਾਰੀ ਨੇ ਦੱਸਿਆ ਕਿ ਹਾਦਸੇ ‘ਚ ਕੁਝ ਲੋਕ ਕਰੀਬ 20 ਫੁੱਟ ਦੀ ਉਚਾਈ ਤੋਂ ਰੇਲਵੇ ਟਰੈਕ ‘ਤੇ ਜਾ ਡਿੱਗ ਗਏ।
ਰੇਲਵੇ ਨੇ ਫੁੱਟ ਓਵਰ ਬ੍ਰਿਜ ਡਿੱਗਣ ਕਾਰਨ ਜ਼ਖਮੀ ਹੋਏ ਲੋਕਾਂ ਲਈ ਐਕਸ-ਗ੍ਰੇਸ਼ੀਆ ਦਾ ਐਲਾਨ ਕੀਤਾ ਹੈ। ਸੀਪੀਆਰਓ ਦੇ ਮੁੱਖ ਲੋਕ ਸੰਪਰਕ ਅਧਿਕਾਰੀ (ਸੀਪੀਆਰਓ ਸੀਆਰ) ਸ਼ਿਵਾਜੀ ਸੁਤਾਰ ਨੇ ਕਿਹਾ ਕਿ ਰੇਲਵੇ ਨੇ ਹਾਦਸੇ ਵਿੱਚ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਲੋਕਾਂ ਨੂੰ 1 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਦੇਣ ਦਾ ਐਲਾਨ ਕੀਤਾ ਹੈ, ਜਦੋਂ ਕਿ ਮਾਮੂਲੀ ਸੱਟਾਂ ਵਾਲੇ ਲੋਕਾਂ ਨੂੰ 50,000 ਰੁਪਏ ਦੇਣ ਦਾ ਐਲਾਨ ਕੀਤਾ ਹੈ।