2022-06-23 15:49:40 ( ਖ਼ਬਰ ਵਾਲੇ ਬਿਊਰੋ )
ਇਕ ਵਿਅਕਤੀ ਨੂੰ ਡਰਾਈਵਰ ਦੀ ਨੌਕਰੀ ਲਗਵਾਉਣ ਦੇ ਨਾਂ 'ਤੇ ਦੋ ਲੱਖ ਰੁਪਏ ਠੱਗਣ ਦੇ ਦੋਸ਼ ਵਿਚ ਪੁਲਿਸ ਵੱਲੋਂ ਇਕ ਵਿਅਕਤੀ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਸਤਨਾਮ ਸਿੰਘ ਪੁੱਤਰ ਪ੍ਰਰੀਤਮ ਸਿੰਘ ਵਾਸੀ ਕਲਾਨੌਰ ਨੇ ਪੁਲਿਸ ਨੂੰ ਕੀਤੀ ਸ਼ਿਕਾਇਤ ਰਾਹੀ ਦੱਸਿਆ ਕਿ ਗੁਰਪਾਲ ਸਿੰਘ ਵਾਸੀ ਮੁਸਤਫਾਪੁਰ ਨੇ ਉਸ ਨੂੰ ਬਤੌਰ ਸਰਕਾਰੀ ਡਰਾਈਵਰ ਦੀ ਨੌਕਰੀ ਲਗਵਾਉਣ ਦੇ ਨਾਂ 'ਤੇ ਦੋ ਲੱਖ ਰੁਪਏ ਦੀ ਧੋਖਾਧੜੀ ਕਰ ਕੇ ਠੱਗੀ ਮਾਰੀ ਹੈ। ਸਹਾਇਕ ਸਬ ਇੰਸਪੈਕਟਰ ਹਰਪਾਲ ਸਿੰਘ ਪੁਲਿਸ ਸਟੇਸ਼ਨ ਕਲਾਨੋਰ ਨੇ ਦੱਸਿਆ ਕਿ ਸਤਨਾਮ ਸਿੰਘ ਵੱਲੋਂ ਸ਼ਿਕਾਇਤ ਦੀ ਜਾਂਚ ਉਪ ਪੁਲਿਸ ਕਪਤਾਨ ਡਿਟੈਕਟਿਵ ਗੁਰਦਾਸਪੁਰ ਵੱਲੋਂ ਕਰਨ ਉਪਰੰਤ ਗੁਰਪਾਲ ਸਿੰਘ ਵਿਰੁੱਧ ਮਾਮਲਾ ਦਰਜ ਕਰ ਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ।