2022-11-13 19:00:05 ( ਖ਼ਬਰ ਵਾਲੇ ਬਿਊਰੋ )
ਲੁਧਿਆਣਾ,(ਰਾਜਕੁਮਾਰ ਸ਼ਰਮਾ)ਪੰਜਾਬੀ ਸੰਗੀਤ ਜਗਤ ਨੂੰ ਕਦੇ ਵੀ ਨਾ ਭੁੱਲਣ ਵਾਲਾ ਗਹਿਰਾ ਝਟਕਾ, ਪੰਜਾਬੀ ਗਾਇਕੀ ਵਿੱਚ ਆਪਣੀ ਗੌਰਵਮਈ ਵਿਲਖਣ ਅਲੌਕਿਕ ਹੋਂਦ ਸਥਾਪਤ ਕਰਨ ਵਾਲੇ , ਵਿਸ਼ਵ ਪ੍ਰਸਿੱਧ ਸੂਫੀ ਗਾਇਕ ਉਸਤਾਦਾਂ ਦੇ ਉਸਤਾਦ ਸਤਿਕਾਰਯੋਗ ਸ੍ਰੀ ਬਰਕਤ ਸਿੱਧੂ ਜੀ ਦੇ ਲਾਡਲੇ ਸ਼ਾਗਿਰਦ ਸਤਿਕਾਰਯੋਗ ਜਸਬੀਰ ਜਸੀ ਜੀ ( ਦੋਗਾਣਿਆ ਦੀ ਜੋੜੀ ਜਸੀ ਹੁਸਨਪ੍ਰੀਤ ) ਹੁਣ ਇਸ ਦੁਨੀਆਂ ਵਿੱਚ ਨਹੀਂ ਰਹੇ । ਅੱਜ ਸਵੇਰੇ ਪੰਜਾਬ ਦੇ ਬੁਲੰਦ ਅਵਾਜ਼ , ਬੁਧੀਜੀਵੀ ਵਿਦਵਾਨ , ਦਮਦਾਰ ਬੁਲਾਰੇ ਅਤੇ ਮੰਚ ਸੰਚਾਲਕ ਸਤਿਕਾਰਯੋਗ ਸ੍ਰੀ ਪ੍ਰਤਾਪ ਚੋਹਾਨ ਜੀ ਦਾ ਫੋਨ ਆਇਆ ਕਿ ਭਾਪਾ ਜੀ ਇਹ ਭਾਣਾ ਵਰਤ ਗਿਆ ਹੈ । ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਅਤੇ ਕੋਈ ਸੁਝ ਨਹੀਂ ਰਿਹਾ ਸੀ । ਕੁਝ ਦਿਨ ਪਹਿਲਾਂ ਹੀ ਇਹ ਜੋੜੀ ਮੈਨੂੰ ਮਿਲੀ ਹੈ । ਬਿਲਕੁਲ ਰਾਜ਼ੀ ਖੁਸ਼ੀ ਸੀ ਕਿਸੇ ਕਿਸਮ ਦੀ ਕੋਈ ਅਜਿਹੀ ਗੱਲ ਨਜ਼ਰ ਨਹੀਂ ਆ ਰਹੀ ਸੀ । ਜਦੋਂ ਸ੍ਰੀ ਚੋਹਾਨ ਨੇ ਬੱਟਸ ਅੱਪ ਤੇ ਆਖਰੀ ਵਕਤ ਦੀ ਫੋਟੋ ਭੇਜੀ ਤਾਂ ਉਸ ਡਾਢੇ ਦੀ ਬੇਪਰਵਾਹੀ ਦਾ ਯਕੀਨ ਹੋ ਗਿਆ । ਉਸਤਾਦ ਗਾਇਕ ਸਤਿਕਾਰਯੋਗ ਬਰਕਤ ਸਿੱਧੂ ਜੀ ਕਰਕੇ ਇਹ ਸੁਰੀਲਾ ਗਾਇਕ ਮੈਨੂੰ ਹਮੇਸ਼ਾ ਵਡੇਰਾ ਸਤਿਕਾਰ ਬਖਸ਼ਦਾ ਸੀ । ਜੋੜੀ ਵਿਚ ਭੰਗਣਾ ਪੈ ਗਿਆ, ਕੂੰਜ ਇਕਲੀ ਕਰਲਾਉਦੀ ਰਹਿ ਗਈ ਹੈ । ਰੱਬਾ ਤੈਨੂੰ ਜ਼ਰਾ ਤਰਸ ਨਾ ਆਇਆ । ਵਡੇਰਾ ਜਿਗਰਾ ਲੈ ਕੇ ਆਪਣੀ ਧੀ ਰਾਣੀ ਹੁਸਨਪ੍ਰੀਤ ਦੇ ਮੱਥੇ ਲਗ ਹੋਣਾ ਹੈ । ਸੂਤਰਾਂ ਮੁਤਾਬਕ ਅੱਜ ਉਸ ਅੰਤਿਮ ਸੰਸਕਾਰ ਪਿੰਡ ਮੁੰਡਿਆਂ ਵਿਚ ਦੁਪਿਹਰ ਨੂੰ ਕੀਤਾ ਜਾਵੇ ਗਾ । ਜਿਥੇ ਪੰਜਾਬ ਦੇ ਕਈ ਗਾਇਕ , ਗੀਤਕਾਰ , ਸਭਿਆਚਾਰਕ ਪ੍ਰਤੀਨਿਧ ਅਤੇ ਇਲਾਕੇ ਦੇ ਪਤਵੰਤੇ ਸੱਜਣ ਸੇਜ਼ਲ ਅਤੇ ਨਮ ਅੱਖਾਂ ਨਾਲ ਭਾਵਭਿੰਨੀ ਸ਼ਰਧਾਂਜਲੀ ਭੇਟ ਕਰਨਗੇ । ਮੈਂ ਕਦੇ ਵੀ ਜਸੀ ਪੁੱਤ ਇਹ ਨਹੀਂ ਸੀ ਸੋਚਿਆ ਕਿ ਤੇਰੇ ਲਈ ਮੈਨੂੰ ਕਦੇ ਅਜਿਹੀ ਦੁਖਦਾਇਕ ਭਾਸ਼ਾ ਵਰਤਣੀ ਪਵੇਗੀ । ਮੈਂ ਅੱਜ ਘਰੇਲੂ ਰੂਝੇਵਿਆ ਕਰਕੇ ਤੈਨੂੰ ਮੋਢਾ ਦੇਣ ਲਈ ਪਹੁੰਚ ਸਕਦਾ । ਪਰ ਗਹਿਰਾ ਸ਼ੋਕ ਵਿਅਕਤ ਕਰਦਾ ਹੋਇਆ ਸ਼ਰਧਾਂਜਲੀ ਭੇਟ ਕਰਦਾ ਹਾਂ । ਡਾਢੇ ਹੱਥ ਡੋਰ ਨਸੀਬਾਂ ਦੀ ਕੁੱਝ ਵੀ ਨਾ ਮੁਹੰਮਦਾ ਮੇਰੇ । ਦੁਖੀ ਹਿਰਦੇ । ਰੱਬ ਰਾਖਾ ।