2022-07-05 12:22:14 ( ਖ਼ਬਰ ਵਾਲੇ ਬਿਊਰੋ )
ਦਸਤਾਵੇਜ਼ੀ ਫਿਲਮ ' ਕਾਲੀ ' ਦੇ ਪੋਸਟਰ ਨੂੰ ਲੈ ਕੇ ਵਿਵਾਦ ਵਧਦਾ ਜਾ ਰਿਹਾ ਹੈ । ਯੂਪੀ ਪੁਲਿਸ ਨੇ ਕਾਲੀ ਫਿਲਮ ਦੇ ਪੋਸਟਰ ਰਾਹੀਂ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਵਿੱਚ ਲੀਨਾ ਮਨੀਮੇਕਲਾਈ ਦੇ ਖਿਲਾਫ ਐਫਆਈਆਰ ਦਰਜ ਕੀਤੀ ਹੈ । ਭਾਰਤੀ ਫਿਲਮ ਨਿਰਮਾਤਾ ਲੀਨਾ ਮਨੀਮੇਕਲਾਈ ਦੁਆਰਾ 2 ਜੁਲਾਈ ਨੂੰ ਦਸਤਾਵੇਜ਼ੀ ਫਿਲਮ ' ਕਾਲੀ ' ਦਾ ਪੋਸਟਰ ਰਿਲੀਜ਼ ਕੀਤਾ ਗਿਆ ਸੀ । ਫਿਲਮ ਦੇ ਪੋਸਟਰ ' ਚ ' ਮਾਂ ਕਾਲੀ ' ਨੂੰ ਸਿਗਰਟ ਪੀਂਦੇ ਦਿਖਾਇਆ ਗਿਆ ਹੈ । ਇੰਨਾ ਹੀ ਨਹੀਂ ਉਸ ਦੇ ਇੱਕ ਹੱਥ ਵਿੱਚ ਤ੍ਰਿਸ਼ੂਲ ਅਤੇ ਦੂਜੇ ਵਿੱਚ ਐਲਜੀਬੀਟੀ ਭਾਈਚਾਰੇ ਦਾ ਝੰਡਾ ਹੈ ।