2022-11-30 15:17:59 ( ਖ਼ਬਰ ਵਾਲੇ ਬਿਊਰੋ )
ਗੁਜਰਾਤ ਵਿਧਾਨ ਸਭਾ ਚੋਣਾਂ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਪਹਿਲੇ ਪੜਾਅ ਲਈ ਵੋਟਾਂ ਭਲਕੇ ਪੈਣਗੀਆਂ। ਇਸ ਦੇ ਨਾਲ ਹੀ ਸੱਤਾਧਾਰੀ ਭਾਜਪਾ ਤੇ ਕਾਂਗਰਸ ਵਿਚਾਲੇ ਸਖ਼ਤ ਟੱਕਰ ਹੈ। ਉਧਰ, ਆਮ ਆਦਮੀ ਪਾਰਟੀ ਵੀ ਪਿੱਛੇ ਨਹੀਂ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਗੁਜਰਾਤ 'ਚ ਪ੍ਰੈੱਸ ਕਾਨਫਰੰਸ ਕੀਤੀ। "ਆਮ ਆਦਮੀ ਪਾਰਟੀ ਨੇ ਦਿੱਲੀ ਅਤੇ ਪੰਜਾਬ ਵਿੱਚ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਅਤੇ ਗੁਜਰਾਤ ਵਿੱਚ ਵੀ ਅਜਿਹਾ ਕਰ ਸਕਦੀ ਹੈ। ਜੇਕਰ ਸੱਤਾ ਵਿਚ ਆਏ ਤਾਂ ਗੁਜਰਾਤ ਵਿਚ 1 ਮਾਰਚ ਤੋਂ ਲੋਕਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਹੋ ਜਾਣਗੇ।
ਸੀਐਮ ਮਾਨ ਨੇ ਕਿਹਾ, "ਅਸੀਂ ਵੀ ਉਹੀ ਕਰਕੇ ਦਿਖਾਉਦੇ ਹਾ ਜੋ ਅਸੀਂ ਕਿਹਾ ਸੀ। ਪੰਜਾਬ ਦੇ 86% ਤੋਂ ਵੱਧ ਘਰਾਂ ਵਿੱਚ ਬਿਜਲੀ ਦੇ ਬਿੱਲ ਜ਼ੀਰੋ ਹਨ। ਆਉਣ ਵਾਲੇ ਸਮੇਂ ਵਿਚ ਇਹ ਅੰਕੜਾ ਹੋਰ ਵਧੇਗਾ। ਚੰਗੇ ਇਰਾਦਿਆਂ ਨਾਲ ਕੀਤੇ ਗਏ ਕੰਮ ਦੇ ਨਤੀਜੇ ਹਮੇਸ਼ਾਂ ਚੰਗੇ ਹੁੰਦੇ ਹਨ। ਅਸੀਂ 24 ਘੰਟੇ ਬਿਜਲੀ ਵੀ ਦੇਣੀ ਸ਼ੁਰੂ ਕਰ ਦਿੱਤੀ ਹੈ।