ਆਯੁਸ਼ਮਾਨ ਖੁਰਾਨਾ ਦੀ ਫਿਲਮ 'ਐਨ ਐਕਸ਼ਨ ਹੀਰੋ' ਦਾ ਗੀਤ 'ਆਪ ਜੈਸਾ ਕੋਈ' ਹੋਇਆ ਰਿਲੀਜ਼
2022-11-27 15:31:50 ( ਖ਼ਬਰ ਵਾਲੇ ਬਿਊਰੋ
)
ਮੁੰਬਈ— ਬਾਲੀਵੁੱਡ ਅਭਿਨੇਤਾ ਆਯੁਸ਼ਮਾਨ ਖੁਰਾਣਾ ਦੀ ਆਉਣ ਵਾਲੀ ਫਿਲਮ 'ਐਨ ਐਕਸ਼ਨ ਹੀਰੋ' ਦਾ ਗੀਤ 'ਆਪ ਜੈਸੇ ਕੋਈ' ਰਿਲੀਜ਼ ਹੋ ਗਿਆ ਹੈ। ਐਨ ਐਕਸ਼ਨ ਹੀਰੋ' ਵਿੱਚ ਆਯੁਸ਼ਮਾਨ ਖੁਰਾਣਾ ਦੇ ਨਾਲ ਜੈਦੀਪ ਅਹਿਲਾਵਤ ਇੱਕ ਮਹੱਤਵਪੂਰਣ ਭੂਮਿਕਾ ਵਿੱਚ ਹਨ। ਐਨ ਐਕਸ਼ਨ ਹੀਰੋ ਦਾ ਗੀਤਰਿਲੀਜ਼ ਹੋਇਆ ਹੈ। ਇਸ ਗੀਤ ਦੀ ਵੀਡੀਓ 'ਚ ਆਯੁਸ਼ਮਾਨ ਖੁਰਾਨਾ ਤੇ ਮਲਾਇਕਾ ਅਰੋੜਾ ਡਾਂਸ ਕਰਦੇ ਨਜ਼ਰ ਆ ਰਹੇ ਹਨ। ਇਸ ਗੀਤ ਨੂੰ ਜ਼ਹਰਾ ਐਸ ਖਾਨ ਅਤੇ ਅਲਤਮਸ਼ ਫਰੀਦੀ ਨੇ ਗਾਇਆ ਹੈ। ਗਾਣੇ ਦਾ ਸੰਗੀਤ ਤਨਿਸ਼ਕ ਬਗੀਚੀ ਅਤੇ ਬਿੱਡੂ ਨੇ ਦਿੱਤਾ ਹੈ।
ਜ਼ਿਕਰਯੋਗ ਹੈ ਕਿ 'ਐਨ ਐਕਸ਼ਨ ਹੀਰੋ' ਦਾ ਨਿਰਦੇਸ਼ਨ ਅਨਿਰੁਧ ਅਈਅਰ ਨੇ ਕੀਤਾ ਹੈ। ਨਿਰਦੇਸ਼ਕ ਦੇ ਤੌਰ ਤੇ ਇਹ ਉਨ੍ਹਾਂ ਦੀ ਪਹਿਲੀ ਫਿਲਮ ਹੈ। ਇਸ ਦੇ ਨਾਲ ਹੀ ਆਨੰਦ ਐੱਲ ਰਾਏ ਤੇ ਭੂਸ਼ਣ ਕੁਮਾਰ ਇਸ ਨੂੰ ਪ੍ਰੋਡਿਊਸ ਕਰ ਰਹੇ ਹਨ। ਇਹ ਫਿਲਮ 02 ਦਸੰਬਰ ਨੂੰ ਸਿਨੇਮਾਘਰਾਂ ਵਿੱਚ ਆਵੇਗੀ।