2022-11-29 18:15:28 ( ਖ਼ਬਰ ਵਾਲੇ ਬਿਊਰੋ )
ਸੰਦੌੜ, 29 ਨਵੰਬਰ(ਭੁਪਿੰਦਰ ਗਿੱਲ) -ਜਿਲ੍ਹਾ ਸਾਂਝ ਕੇਂਦਰ ਦੇ ਸਹਿਯੋਗ ਦੇ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਦੌੜ ਵਿਖੇ ਨਸ਼ਿਆਂ ਖਿਲਾਫ ਸੈਮੀਨਾਰ ਕਰਵਾਇਆ ਗਿਆ।ਜਿਸ ਵਿਚ ਜਿਲਾ ਪੁਲਿਸ ਮੁਖੀ ਅਵਨੀਤ ਕੌਰ
ਸਿੱਧੂ ਨੇ ਮੁੱਖ ਮਹਿਮਾਨ ਵਜੋਂ ਸਿਰਕਤ ਕੀਤੀ।ਉਨ੍ਹਾਂ ਕਿਹਾ ਕਿ ਜਿਥੇ ਅੱਜ ਸਾਡਾ ਸਮਾਜ ਬਹੁਤ ਸਾਰੀਆਂ ਸਮਾਜਿਕ ਬੀਮਾਰੀਆਂ ਨਾਲ ਲੱਥ ਪੱਥ ਹੈ ਉਥੇ ਇੱਕ ਬਹੁਤ ਗੰਭੀਰ ਬਿਮਾਰੀ ਨਸ਼ੇ ਦੀ ਹੈ । ਨਸ਼ੇ ਦੀ ਨਾ ਮੁਰਾਦ ਬੀਮਾਰੀ ਨੇ ਸਾਡੇ ਨੌਜਵਾਨਾਂ ਨੂੰ ਪੂਰੀ ਤਰ੍ਹਾ
ਜਕੜ ਲਿਆ ਹੈ। ਨਸ਼ਾ ਮਨੁੱਖੀ ਜ਼ਿੰਦਗੀ ਨੂੰ ਘੁਣ ਵਾਂਗ ਖਾ ਰਿਹਾ ਹੈ, ਜਿਸ ਦੀ ਰੋਕਥਾਮ
ਲਈ ਸਾਂਝੇ ਉਦਮ ਕਰਨ ਦੀ ਲੋੜ ਹੈ ।ਡੀਐਸ.ਪੀ ਕੁਲਦੀਪ ਸਿੰਘ ਨੇ ਕਿਹਾ ਕਿ ਨਸ਼ਿਆਂ ਪ੍ਰਤੀ ਨੌਜਵਾਨਾਂ ਦਾ ਰੁਝਾਨ ਜਿਸ ਤਰ੍ਹਾਂ ਵਧ ਰਿਹਾ ਹੈ ਇਹ ਸਚਮੁੱਚ ਬਹੁਤ ਹੀ ਗੰਭੀਰ ਚਿੰਤਾ ਦਾ ਵਿਸ਼ਾ ਹੈ, ਉਹ ਨੌਜਵਾਨ ਪੀੜ੍ਹੀ, ਜਿਸ ਨੂੰ ਅਸੀਂ ਆਪਣੇ ਦੇਸ਼ ਦੀ ਸ਼ਕਤੀ ਤੇ ਸੁਨਹਿਰਾ ਭਵਿੱਖ ਮੰਨਦੇ ਹਾਂ ਪਰ ਉਹ ਨਸ਼ਿਆਂ ਦੀ ਦਲਦਲ ਵਿੱਚ ਧਸਦੇ ਹੀ ਜਾ ਰਹੇ ਹਨ ਨਸ਼ਾਖੋਰੀ ਸਾਡੇ ਸਮਾਜ ਨੂੰ ਘੁਣ ਵਾਂਗ ਖਾ ਰਹੀ ਹੈ ਇਹ ਉਹ ਸਮਾਜਿਕ ਬੁਰਾਈ ਅਤੇ ਗੰਭੀਰ ਸਮੱਸਿਆ ਹੈ ਜਿਸ ਨਾਲ ਨਿੱਜੀ, ਪਰਿਵਾਰਕ, ਸਮਾਜਿਕ ਅਤੇ ਹੋਰ ਕਈ ਸੰਸਥਾਵਾਂ ਪ੍ਰਭਾਵਿਤ ਹਨ। ਇਸ ਮੌਕੇ ਸਕੂਲ ਪ੍ਰਬੰਧਕਾਂ ਅਤੇ ਪਿੰਡ ਦੀ ਪੰਚਾਇਤ ਵੱਲੋਂ ਐਸ.ਐਸ.ਪੀ ਅਵਨੀਤ ਕੌਰ ਸਿੱਧੂ ਦਾ ਸਨਮਾਨ ਵੀ ਕੀਤਾ ਗਿਆ।ਇਸ ਮੌਕੇ ਪਿ੍ਸੀਪਲ ਜੁਗਿੰਦਰ ਸਿੰਘ, ਡੀ.ਐਸ.ਪੀ ਹੈਡਕੁਆਟਰ ਸ੍ਰੀ ਰਾਮ ਜੀ, ਡੀ.ਐਸ.ਪੀ ਮਾਲੇਰਕੋਟਲਾ ਕੁਲਦੀਪ ਸਿੰਘ, ਐਸ.ਐਚ.ਓ ਸੰਦੌੜ ਸੁਖਵਿੰਦਰ ਸਿੰਘ, ਜਿਲ੍ਹਾ ਇੰਚਾਰਜ ਸਾਂਝ ਕੇਂਦਰ ਸੁਰਿੰਦਰਪਾਲ ਸਿੰਘ, ਜਿਲ੍ਹਾ ਪ੍ਰੀਸਦ ਮੈਂਬਰ ਡਾ. ਜਗਰੂਪ ਸਿੰਘ ਸੰਦੌੜ ਵੀ ਹਾਜ਼ਰ ਸਨ ।