2023-11-20 19:25:05 ( ਖ਼ਬਰ ਵਾਲੇ ਬਿਊਰੋ )
ਮੋਗਾ, 20 ਨਵੰਬਰ: ਮੋਗਾ ਦੇ ਧਰਮਕੋਟ ਨਿਵਾਸੀ ਸਾਰਜ ਸਿੰਘ ਕਾਲਾ ਵੱਲੋਂ ਕਥਿਤ ਤੌਰ ’ਤੇ ਸ਼ੋਸ਼ਲ ਮੀਡੀਆ ’ਤੇ ਇਕ ਗਰੁੱਪ ਵਿਚ ਇਕ ਮਹਿਲਾ ਕਾਨੂੰਨਗੋ ਅਤੇ ਹੋਰ ਜ਼ਿੰਮੇਵਾਰ ਲੋਕਾਂ ਦੇ ਵਿਰੁੱਧ ਕਥਿਤ ਤੌਰ ’ਤੇ ਭੱਦੀ ਸ਼ਬਦਾਵਲੀ ਦੀ ਵਰਤੋਂ ਕਰਨ ਦੇ ਮਾਮਲੇ ਵਿਚ ਭਾਵੇਂ ਥਾਣਾ ਧਰਮਕੋਟ ਦੀ ਪੁਲਸ ਵੱਲੋਂ ਜਾਂਚ ਦੇ ਬਾਅਦ ਇਕ ਮਾਮਲਾ 9 ਜੂਨ 2023 ਨੂੰ ਦਰਜ ਕੀਤਾ ਗਿਆ ਸੀ। ਪਰੰਤੂ ਮਾਮਲੇ ਵਿਚ ਨਾਮਜ਼ਦ ਕਥਿਤ ਦੋਸ਼ੀ ਵੱਲੋਂ ਅਪਣੇ ਬਚਾਅ ਦੇ ਲਈ ਪਹਿਲਾਂ ਮਾਣਯੋਗ ਸੈਸ਼ਨ ਕੋਰਟ ਮੋਗਾ ਦਾ ਦਰਵਾਜਾ ਖੜਕਾਇਆ ਗਿਆ ਸੀ, ਜਿਨ੍ਹਾਂ ਨੂੰ ਕਥਿਤ ਦੋਸ਼ੀ ਦੀਆਂ ਅਪੀਲਾਂ-ਦਲੀਲਾਂ ਨੂੰ ਖਾਰਿਜ਼ ਕਰਦੇ ਹੋਏ ਜ਼ਮਾਨਤ ਅਰਜੀ ਰੱਦ ਕੀਤੀ ਸੀ ਅਤੇ ਹੁਣ ਫਿਰ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਵੀ 15 ਨਵੰਬਰ ਨੂੰ ਕਥਿਤ ਦੋਸ਼ੀ ਦੀ ਜ਼ਮਾਨਤ ਅਰਜੀ ਖਾਰਿਜ਼ ਕੀਤੀ ਹੈ। ਜ਼ਿਕਰਯੋਗ ਹੈ ਕਿ ਸ਼ੋਸ਼ਲ ਮੀਡੀਆ ’ਤੇ ਇਕ ਪੱਤਰਕਾਰ ਵੱਲੋਂ ਗਰੁੱਪ ਚਲਾਇਆ ਜਾ ਰਿਹਾ ਹੈ, ਜਿਸ ਵਿਚ 8 ਜੂਨ 2023 ਨੂੰ ਸਾਰਜ ਸਿੰਘ ਕਾਲਾ ਨੇ ਕੁਝ ਜ਼ਿੰਮੇਵਾਰ ਲੋਕਾਂ ਵਿਰੁੱਧ ਭੱਦੀ ਅਤੇ ਅਸ਼ਲੀਲ ਸ਼ਬਦਾਵਲੀ ਵਰਤੀ ਗਈ ਸੀ ਅਤੇ ਇੱਥੋਂ ਤੱਕ ਕੁਝ ਮਹਿਲਾ ਜ਼ਿੰਮੇਵਾਰ ਮਹਿਲਾਵਾਂ ਦੇ ਵਿਰੁੱਧ ਵੀ ਅਪਸ਼ਬਦ ਬੋਲੇ ਸਨ। ਸ਼ੋਸ਼ਲ ਮੀਡੀਆ ’ਤੇ ਵਰਤੀ ਗਈ ਇਸ ਨਿੰਦਣਯੋਗ ਸ਼ਬਦਾਵਲੀ ਦੇ ਕਾਰਣ ਆਮ ਲੋਕਾਂ ਵਿਚ ਵੀ ਗੁੱਸੇ ਦੀ ਲਹਿਰ ਪਾਈ ਜਾ ਰਹੀ ਹੈ। ਕਿਉਂਕਿ ਇਸ ਸ਼ਬਦਾਵਲੀ ਦੇ ਕਾਰਣ ਸ਼ਹਿਰ ਅਤੇ ਆਸ ਪਾਸ ਦੇ ਜ਼ਿੰਮੇਵਾਰ ਲੋਕ ਵੀ ਪ੍ਰੇਸ਼ਾਨ ਸਨ। ਪੁਲਸ ਵੱਲੋਂ ਇਸ ਮਾਮਲੇ ਵਿਚ ਥਾਣਾ ਧਰਮਕੋਟ ਵਿਚ ਮਾਮਲਾ ਦਰਜ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਸ਼ਿਕਾਇਤ ਕਰਤਾ ਨੇ ਇਹ ਵੀ ਦੋਸ਼ ਲਗਾਏ ਸਨ ਕਿ ਕਥਿਤ ਦੋਸ਼ੀ ਬਲੈਕਮੇਲ ਕਰਨ ਦਾ ਆਦੀ ਹੈ ਅਤੇ ਕਈ ਦਫਾ ਉਸ ਵੱਲੋਂ ਸ਼ਿਕਾਰ ਵੀ ਬਣਾਇਆ ਗਿਆ ਹੈ। ਦੁਸਰੇ ਪਾਸੇ ਕਥਿਛ ਦੋਸ਼ੀ ਨੂੰ ਪੰਜਾਬ ਐਂਡ ਹਰਿਆਣਾ ਹਾਈਕੋਰਟ ਵੱਲੋਂ ਵੀ ਹੁਣ ਰਾਹਤ ਨਾ ਮਿਲਣ ਦੇ ਕਾਰਣ ਪੁਲਸ ਨੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।