2023-11-20 19:14:36 ( ਖ਼ਬਰ ਵਾਲੇ ਬਿਊਰੋ )
ਫਿਰੋਜ਼ਪੁਰ (ਪਰਮਜੀਤ ਸਖਾਣਾ) : ਫਿਰੋਜ਼ਪੁਰ ਦੇ ਪਿੰਡ ਮਿਰਜ਼ੇ ਕੇ ਵਿੱਚ ਇੱਕ ਰਿਟਾਇਰ ਕੈਪਟਨ ਦਾ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਜਗਜੀਤ ਸਿੰਘ ਉਰਫ ਗੋਪੀ ਪੁੱਤਰ ਗੁਰਬਚਨ ਸਿੰਘ ਉਮਰ ਕਰੀਬ 60 ਸਾਲ ਜੋ ਰਿਟਾਇਰ ਕੈਪਟਨ ਸੀ। ਜਿਸਦੀ ਲਾਸ਼ ਉਸਦੇ ਕਮਰੇ ਅੰਦਰੋਂ ਮਿਲੀ ਹੈ। ਅਤੇ ਜਿਸ ਕਮਰੇ ਵਿਚੋਂ ਉਸਦੀ ਲਾਸ਼ ਮਿਲੀ ਹੈ। ਉਸ ਕਮਰੇ ਦਾ ਸਾਰਾ ਸਮਾਨ ਏਧਰ ਓਧਰ ਖਿਲਰਿਆ ਮਿਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਵੀ ਪਤਾ ਚੱਲਿਆ ਹੈ। ਕਿ ਜਗਜੀਤ ਸਿੰਘ ਪਿੰਡ ਮਿਰਜੇ ਕੇ ਇਕੱਲਾ ਰਹਿੰਦਾ ਸੀ। ਜਿਸਦੇ ਨੂੰਹ ਪੁੱਤਰ ਫਿਨਲੈਂਡ ਵਿਦੇਸ਼ ਵਿੱਚ ਰਹਿੰਦੇ ਹਨ। ਅਤੇ ਅੱਜ ਅਚਾਨਕ ਉਸਦੀ ਹੱਤਿਆ ਹੋ ਗਈ ਹੈ। ਸੂਤਰਾਂ ਅਨੁਸਾਰ ਇਹ ਮਾਮਲਾ ਲੁੱਟ ਖੋਹ ਦਾ ਦੱਸਿਆ ਜਾ ਰਿਹਾ ਹੈ। ਫਿਲਹਾਲ ਇਸ ਗੱਲ ਦੀ ਪੁਸ਼ਟੀ ਹਾਲੇ ਨਹੀਂ ਹੋ ਸਕੀ ਕਿ ਇਸਦੀ ਮੌਤ ਕਿਵੇਂ ਹੋਈ ਹੈ। ਘਟਨਾ ਦੀ ਸੂਚਨਾ ਮਿਲਦੇ ਆਂ ਪੁਲਿਸ ਨੇ ਮਿਰਤਕ ਦੇਹ ਨੂੰ ਆਪਣੇ ਕਬਜ਼ੇ ਚ ਲੈ ਕੇ ਜਾਨ ਸ਼ੁਰੂ ਕਰ ਦਿੱਤੀ ਹੈ। ਪਹਿਲੀ ਨਜ਼ਰੇ ਮਾਮਲਾ ਲੁੱਟ ਖੋਹ ਵੱਲ ਇਸ਼ਾਰਾ ਕਰਦਾ ਹੈ।