2023-11-20 17:50:11 ( ਖ਼ਬਰ ਵਾਲੇ ਬਿਊਰੋ )
ਅੰਮ੍ਰਿਤਸਰ : ਅੰਮ੍ਰਿਤਸਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਨਜ਼ਦੀਕ ਹੋਟਲ ਵਿੱਚ ਆਪਣੇ ਪ੍ਰੇਮੀ ਨਾਲ ਪਹੁੰਚੀ ਔਰਤ ਨੂੰ ਉਸਦੇ ਪਤੀ ਵੱਲੋਂ ਰੰਗੇ ਹੱਥੀ ਫੜ ਦਿੱਤਾ ਗਿਆ ਅਤੇ ਆਪਣੇ ਪਤੀ ਨੂੰ ਵੇਖ ਕੇ ਔਰਤ ਹੋਟਲ ਦੇ ਅੰਦਰ ਵੜ ਗਈ ਜਿਸ ਤੋਂ ਬਾਅਦ ਪਤੀ ਵੱਲੋਂ ਹੋਟਲ ਦੇ ਬਾਹਰ ਕਾਫੀ ਹਾਈ ਵੋਲਟੇਜ ਡਰਾਮਾ ਕੀਤਾ ਗਿਆ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲੜਕੇ ਨੇ ਦੱਸਿਆ ਕਿ ਉਸ ਦਾ ਵਿਆਹ ਤੋਂ ਬਾਅਦ ਆਪਣੀ ਪਤਨੀ ਨਾਲ ਝਗੜਾ ਚੱਲ ਰਿਹਾ ਹੈ ਅਤੇ ਉਹ ਦੋਵੇਂ ਅਲਗ ਅਲਗ ਰਹਿੰਦੇ ਹਨ ਅਤੇ ਉਸ ਦੀ ਪਤਨੀ ਉਸ ਨੂੰ ਤਲਾਕ ਵੀ ਨਹੀਂ ਦੇ ਰਹੀ ਅਤੇ ਉਸਤੇ ਖਰਚੇ ਦਾ ਕੇਸ ਕਰ ਰਹੀ ਹੈ ਅਤੇ ਆਪ ਖੁਦ ਬਾਹਰ ਗੈਰ ਮਰਦਾਂ ਦੇ ਨਾਲ ਘੁੰਮ ਰਹੀ ਹੈ ਇਸ ਦੀ ਸੂਚਨਾ ਜਦੋਂ ਉਹਨਾਂ ਨੂੰ ਮਿਲੀ ਤੇ ਉਹਨਾਂ ਨੇ ਮੌਕੇ ਤੇ ਇਸ ਨੂੰ ਹੋਟਲ ਦੇ ਬਾਹਰ ਤੋਂ ਰੰਗੇ ਹੱਥੀ ਫੜਿਆ ਅਤੇ ਹੋਟਲ ਮਾਲਕਾਂ ਨੇ ਉਸ ਦੀ ਪਤਨੀ ਨੂੰ ਹੋਟਲ ਦੀ ਛਤ ਰਾਹੀਂ ਕਿਸੇ ਹੋਰ ਪਾਸੇ ਭੇਜ ਦਿੱਤਾ ਜਿਸ ਤੋਂ ਬਾਅਦ ਪੀੜਿਤ ਪਤੀ ਵੱਲੋਂ ਪੁਲਿਸ ਦੇ ਜਰੀਏ ਤੇ ਮੀਡੀਆ ਦੇ ਜਰੀਏ ਇਨਸਾਫ ਦੀ ਗੁਹਾਰ ਲਗਾਈ ਗਈ
ਦੂਜੇ ਪਾਸੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਵੱਲੋਂ ਪੂਰਾ ਹੋਟਲ ਚੈੱਕ ਕੀਤਾ ਗਿਆ ਅਤੇ ਹੋਟਲ ਦੇ ਅੰਦਰ ਕੋਈ ਵੀ ਔਰਤ ਨਹੀਂ ਮਿਲੀ। ਅਤੇ ਜਦੋਂ ਹੋਟਲ ਦੇ ਮਾਲਕ ਤੇ ਮੈਨੇਜਰ ਵੀ ਹੋਟਲ ਛੱਡ ਕੇ ਗਾਇਬ ਹੋ ਚੁੱਕੇ ਹਨ ਅਤੇ ਹੋਟਲ ਦੇ ਵਿੱਚ ਮੌਜੂਦ ਕਰਿੰਦਿਆਂ ਨੂੰ ਸੀਸੀਟੀਵੀ ਕੈਮਰੇ ਚੈੱਕ ਕਰਨ ਲਈ ਕਿਹਾ ਜਾ ਰਿਹਾ ਤਾਂ ਉਹ ਵੀ ਸੀਸੀਟੀਵੀ ਕੈਮਰੇ ਚੈੱਕ ਨਹੀਂ ਕਰਵਾ ਰਹੇ ਇਸ ਤੋਂ ਲੱਗਦਾ ਹੈ ਕਿ ਕੁਝ ਨਾ ਕੁਝ ਗੜਬੜ ਇਸ ਹੋਟਲ ਵਿੱਚ ਜਰੂਰ ਹੈ ਅਤੇ ਇਸ ਬਾਬਤ ਸੀਨੀਅਰ ਅਧਿਕਾਰੀਆਂ ਨੂੰ ਜਾਣਕਾਰੀ ਦੇ ਦਿੱਤੀ ਹੈ ਅਤੇ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।