2023-11-20 10:36:58 ( ਖ਼ਬਰ ਵਾਲੇ ਬਿਊਰੋ )
ਉੱਤਰਾਖੰਡ ਵਿੱਚ, ਸਿਲਕਿਆਰਾ ਸੁਰੰਗ 12 ਨਵੰਬਰ ਨੂੰ ਢਹਿ ਗਈ ਸੀ, ਜਿਸ ਵਿੱਚ ਲਗਭਗ 41 ਲੋਕ ਫਸ ਗਏ ਸਨ। ਇਨ੍ਹਾਂ ਫਸੇ ਮਜ਼ਦੂਰਾਂ ਲਈ ਬਚਾਅ ਕਾਰਜ ਲਗਾਤਾਰ ਜਾਰੀ ਹੈ। ਇਸ ਸਬੰਧੀ, ਉੱਤਰਾਖੰਡ ਦੇ ਸੀਐਮਓ ਨੇ ਜਾਣਕਾਰੀ ਦਿੰਦੇ ਕਿਹਾ ਕਿ, "ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੈਲੀਫੋਨ 'ਤੇ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨਾਲ ਗੱਲਬਾਤ ਕੀਤੀ ਅਤੇ ਚੱਲ ਰਹੇ ਰਾਹਤ ਕਾਰਜਾਂ ਬਾਰੇ ਜਾਣਕਾਰੀ ਲਈ। ਪੀਐਮ ਮੋਦੀ ਨੇ ਕਿਹਾ ਕਿ, ਵਰਕਰਾਂ ਨੂੰ ਆਪਸੀ ਸਹਿਯੋਗ ਨਾਲ ਸੁਰੱਖਿਅਤ ਬਾਹਰ ਕੱਢਿਆ ਜਾਵੇ। ਉਹਨਾਂ ਕਿਹਾ ਕਿ, ਫਸੇ ਵਰਕਰਾਂ ਦਾ ਮਨੋਬਲ ਬਣਾਏ ਰੱਖਣ ਦੀ ਲੋੜ ਹੈ।