2023-11-19 21:24:44 ( ਖ਼ਬਰ ਵਾਲੇ ਬਿਊਰੋ )
ICC World Cup 2023 ਦਾ ਫਾਈਨਲ ਮੁਕਾਬਲਾ ਅੱਜ ਭਾਰਤ ਅਤੇ ਆਸਟ੍ਰੇਲੀਆ ਵਿਚ ਅਹਿਮਦਾਬਾਦ ਵਿਚ ਖੇਡਿਆ ਗਿਆ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 10 ਵਿਕਟਾਂ ਗਵਾ ਕੇ 240 ਦੌੜਾਂ ਦਾ ਟੀਚਾ ਰੱਖਿਆ ਜਿਸਦਾ ਪਿੱਛਾ ਕਰਦੇ ਹੋਏ ਆਸਟ੍ਰੇਲੀਆ ਨੇ ਸਿਰਫ 4 ਵਿਕਟ ਗਵਾ ਕੇ ਹੀ 43 ਓਵਰਾਂ ਵਿਚ ਹੀ ਇਸ ਟੀਚੇ ਨੂੰ ਹਾਸਲ ਕੀਤਾ। ਟੀ. ਹੈੱਡ ਦੀ ਜਬਰਦਸਤ 137 ਦੌੜਾਂ ਦੀ ਪਾਰੀ ਨੇ ਆਸਟ੍ਰੇਲੀਆ ਨੂੰ ਇਹ ਜਿੱਤ ਹਾਸਿਲ ਕਰਨ ਵਿਚ ਬਾਖੂਬ ਯੋਗਦਾਨ ਦਿੱਤਾ। ਆਸਟ੍ਰੇਲੀਆ ਇਸ ਬਰ ਛੇਵੀਂ ਬਾਰ world cup ਜਿੱਤਿਆ ਹੈ।