2023-11-19 18:18:02 ( ਖ਼ਬਰ ਵਾਲੇ ਬਿਊਰੋ )
ਅੱਜ ਨਰਿੰਦਰ ਮੋਦੀ ਸਟੇਡੀਅਮ ਵਿਖੇ ਵਿਸ਼ਵ ਕੱਪ 2023 ਦਾ ਫਾਈਨਲ ਮੁਕਾਬਲਾ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡਿਆ ਜਾ ਰਿਹਾ ਹੈ। ਭਾਰਤ ਨੇ ਪਹਿਲਾ ਬੱਲੇਬਾਜੀ ਕਰਦਿਆ ਆਸਟਰੇਲੀਆਂ ਨੂੰ 241 ਦੌੜਾ ਦਾ ਟੀਚਾ ਦਿੱਤਾ। ਮੈਚ 'ਚ ਟਾਸ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ ਬੱਲੇਬਾਜ਼ੀ ਕਰਨ ਉੱਤਰੇ ਭਾਰਤੀ ਓਪਨਰ ਰੋਹਿਤ ਸ਼ਰਮਾ ਤੇ ਸ਼ੁਭਮਨ ਤੇ ਗਿੱਲ ਭਾਰਤ ਨੂੰ ਤੇਜ਼ ਸ਼ੁਰੂਆਤ ਦੇਣ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਸ਼ੁਭਮਨ ਗਿੱਲ 7 ਗੇਂਦਾਂ 'ਚ 4 ਦੌੜਾਂ ਬਣਾ ਕੇ ਮਿਚੇਲ ਸਟਾਰਕ ਦੀ ਗੇਂਦ 'ਤੇ ਜ਼ੈਂਪਾ ਹੱਥੋਂ ਕੈਚ ਆਊਟ ਹੋ ਗਏ। ਉਸ ਤੋਂ ਬਾਅਦ ਰੋਹਿਤ ਸ਼ਰਮਾ ਕੁਝ ਵਧੀਆ ਸ਼ਾਟਸ ਖੇਡੇ। ਪਰ ਤੇਜ਼ ਖੇਡਣ ਦੇ ਚੱਕਰ 'ਚ ਉਹ ਵੀ 4 ਚੌਕਿਆਂ ਤੇ 3 ਛੱਕਿਆਂ ਦੀ ਮਦਦ ਨਾਲ 31 ਗੇਂਦਾਂ 'ਤੇ 47 ਦੌੜਾਂ ਬਣਾ ਕੇ ਮੈਕਸਵੈੱਲ ਦੀ ਗੇਂਦ 'ਤੇ ਆਊਟ ਹੋ ਗਏ। ਇਸ ਤੋਂ ਬਾਅਦ ਕ੍ਰੀਜ਼ 'ਤੇ ਆਏ ਕੋਹਲੀ ਤੇ ਰਾਹੁਲ ਨੇ ਟੀਮ ਨੂੰ ਲਗਾਤਾਰ ਲੱਗੇ ਝਟਕਿਆਂ ਤੋਂ ਉਭਾਰਦੇ ਹੋਏ ਟੀਮ ਦਾ ਸਕੋਰ 100 ਤੋਂ ਪਾਰ ਕਰਾਇਆ। ਕੋਹਲੀ ਨੇ 56 ਗੇਂਦਾਂ 'ਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਪਰ ਇਸ ਤੋਂ ਬਾਅਦ ਜਲਦੀ ਹੀ ਉਹ 54 ਦੌੜਾਂ ਬਣਾ ਪੈਟ ਕਮਿੰਸ ਦੀ ਗੇਂਦ 'ਤੇ ਕਲੀਨ ਬੋਲਡ ਹੋ ਗਏ। ਇਸ ਤੋਂ ਬਾਅਦ ਬੱਲੇਬਾਜ਼ੀ ਕਰ ਰਹੇ ਰਾਹੁਲ ਨੇ ਸੂਝਬੂਝ ਭਰੀ ਪਾਰੀ ਖੇਡਦੇ ਹੋਏ 86 ਗੇਂਦਾਂ 'ਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਉਨ੍ਹਾਂ ਨਾਲ ਖੇਡ ਰਹੇ ਰਵਿੰਦਰ ਜਡੇਜਾ 22 ਗੇਂਦਾਂ 'ਚ 9 ਦੌੜਾਂ ਬਣਾ ਕੇ ਹੇਜ਼ਲਵੁੱਡ ਦੀ ਗੇਂਦ 'ਤੇ ਆਊਟ ਹੋ ਗਏ। ਕੇ.ਐੱਲ. ਰਾਹੁਲ 107 ਗੇਂਦਾਂ 'ਚ 66 ਦੌੜਾਂ ਦੀ ਪਾਰੀ 'ਚ ਇਕ ਚੌਕਾ ਲਗਾ ਕੇ ਸਟਾਰਕ ਦੀ ਗੇਂਦ 'ਤੇ ਵਿਕਟਕੀਪਰ ਹੱਥੋਂ ਕੈਚ ਆਊਟ ਹੋ ਗਏ। ਇਸ ਤੋਂ ਬਾਅਦ ਮੁਹੰਮਦ ਸ਼ੰਮੀ ਵੀ 6 ਦੌੜਾਂ ਬਣਾ ਕੇ ਸਟਾਰਕ ਦੀ ਗੇਂਦ 'ਤੇ ਆਊਟ ਹੋ ਗਏ। ਬੁਮਰਾਹ ਵੀ ਕੁਝ ਖ਼ਾਸ ਨਹੀਂ ਕਰ ਸਕੇ ਤੇ 1 ਦੌੜ ਬਣਾ ਕੇ ਪੈਵੇਲੀਅਨ ਪਰਤ ਗਏ।