2023-11-19 13:36:49 ( ਖ਼ਬਰ ਵਾਲੇ ਬਿਊਰੋ )
ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਅੱਜ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਵਿਸ਼ਵ ਕੱਪ ਦਾ ਫਾਈਨਲ ਮੈਚ ਖੇਡਿਆ ਜਾ ਰਿਹਾ ਹੈ। ਆਸਟਰੇਲੀਆ ਦੇ ਕਪਤਾਨ ਪੈਟ ਕਮਿੰਸ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਦੋਵੇਂ ਟੀਮਾਂ 20 ਸਾਲਾਂ ਬਾਅਦ ਵਿਸ਼ਵ ਕੱਪ ਫਾਈਨਲ ਵਿੱਚ ਇੱਕ ਦੂਜੇ ਨਾਲ ਖੇਡ ਰਹੀਆਂ ਹਨ। ਪਿਛਲੀ ਵਾਰ ਆਸਟਰੇਲੀਆ ਨੇ 2003 ਵਿੱਚ ਟੀਮ ਇੰਡੀਆ ਨੂੰ ਹਰਾਇਆ ਸੀ। ਭਾਰਤੀ ਟੀਮ ਉਸ ਹਾਰ ਦਾ ਬਦਲਾ ਲੈਣ ਲਈ ਮੈਦਾਨ 'ਚ ਉਤਰੀ ਹੈ।