2023-11-19 12:40:23 ( ਖ਼ਬਰ ਵਾਲੇ ਬਿਊਰੋ )
ਮੱਧ ਅਮਰੀਕੀ ਦੇਸ਼ ਨਿਕਾਰਾਗੁਆ ਦੀ ਸ਼ੈਨਿਸ ਪਲਾਸੀਓਸ ਨੇ 'ਮਿਸ ਯੂਨੀਵਰਸ' 2023 ਦਾ ਤਾਜ ਜਿੱਤਿਆ ਹੈ। ਇਸ ਅੰਤਰਰਾਸ਼ਟਰੀ ਸੁੰਦਰਤਾ ਮੁਕਾਬਲੇ ਵਿੱਚ ਇਹ ਉਸਦੇ ਦੇਸ਼ ਦੀ ਪਹਿਲੀ ਜਿੱਤ ਹੈ। 'ਮਿਸ ਯੂਨੀਵਰਸ' ਮੁਕਾਬਲੇ ਦਾ 72ਵਾਂ ਐਡੀਸ਼ਨ ਸ਼ਨੀਵਾਰ ਰਾਤ ਅਲ ਸਲਵਾਡੋਰ ਦੇ ਸੈਨ ਸਲਵਾਡੋਰ ਦੇ ਜੋਸ ਅਡੋਲਫੋ ਪਿਨੇਡਾ ਏਰੀਨਾ 'ਚ ਆਯੋਜਿਤ ਕੀਤਾ ਗਿਆ ਸੀ।