2023-11-18 13:01:28 ( ਖ਼ਬਰ ਵਾਲੇ ਬਿਊਰੋ )
ਸ਼ਿਮਲਾ : ਸ਼ਿਮਲਾ ਤੋਂ ਅੰਮ੍ਰਿਤਸਰ ਲਈ ਉਡਾਣਾਂ ਸ਼ੁਰੂ ਹੋ ਗਈਆਂ ਹਨ। ਇਸ ਉਡਾਣ ਨੂੰ ਅੱਜ ਸੰਸਦ ਮੈਂਬਰ ਸੁਰੇਸ਼ ਕਸ਼ਯਪ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਅੱਜ ਪਹਿਲੇ ਦਿਨ ਸ਼ਿਮਲਾ ਤੋਂ 12 ਯਾਤਰੀਆਂ ਨੇ ਯਾਤਰਾ ਕੀਤੀ। ਇਹ ਉਡਾਣ ਸ਼ਿਮਲਾ ਦੇ ਜੁਬਾਹੱਟੀ ਤੋਂ ਸਵੇਰੇ 9:30 ਵਜੇ ਰਵਾਨਾ ਕੀਤਾ।
ਇਸ ਮੌਕੇ ਸੰਸਦ ਮੈਂਬਰ ਸੁਰੇਸ਼ ਕਸ਼ਯਪ ਨੇ ਕਿਹਾ ਕਿ ਇਹ ਹਿਮਾਚਲ ਪ੍ਰਦੇਸ਼ ਲਈ ਮਾਣ ਦੀ ਗੱਲ ਹੈ ਕਿ ਦਿੱਲੀ ਤੋਂ ਸ਼ਿਮਲਾ ਲਈ ਉਡਾਣ ਤੋਂ ਬਾਅਦ ਹੁਣ ਅੰਮ੍ਰਿਤਸਰ-ਸ਼ਿਮਲਾ ਉਡਾਣ ਵੀ ਸ਼ੁਰੂ ਹੋ ਗਈ ਹੈ। ਇਸ ਨਾਲ ਹਿਮਾਚਲ ਪ੍ਰਦੇਸ਼ ਦੇ ਸੈਰ-ਸਪਾਟੇ ਨੂੰ ਹੁਲਾਰਾ ਮਿਲੇਗਾ। ਇਸ ਉਡਾਣ ਦੇ ਸ਼ੁਰੂ ਹੋਣ ਨਾਲ ਹਿਮਾਚਲ ਪ੍ਰਦੇਸ਼ ਅਤੇ ਸ਼ਿਮਲਾ ਨੂੰ ਬਹੁਤ ਫਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਸ਼ਿਮਲਾ ਹਵਾਈ ਅੱਡੇ ਦੀ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਸੀ ਜੋ ਹੁਣ ਪੂਰੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਇਸ ਹਵਾਈ ਅੱਡੇ ਦਾ ਵਿਸਥਾਰ ਵੀ ਕੀਤਾ ਜਾਵੇਗਾ।
ਸ਼ਿਮਲਾ ਹਵਾਈ ਅੱਡੇ 'ਤੇ ਹੁਣ ਹਵਾਈ ਜਹਾਜ਼ਾਂ ਦੀ ਗਿਣਤੀ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ, ਜੋ ਇਕ ਚੰਗਾ ਸੰਕੇਤ ਹੈ। ਅੰਮ੍ਰਿਤਸਰ, ਦਿੱਲੀ, ਧਰਮਸ਼ਾਲਾ ਅਤੇ ਕੁੱਲੂ, ਇਸ ਤਰ੍ਹਾਂ ਸ਼ਿਮਲਾ ਦਾ ਸੰਪਰਕ ਵੀ ਕਈ ਥਾਵਾਂ ਨਾਲ ਵਧਿਆ ਹੈ।