2023-11-03 16:55:55 ( ਖ਼ਬਰ ਵਾਲੇ ਬਿਊਰੋ )
ਅੰਮ੍ਰਿਤਸਰ : ਸਾਹਿਬਜ਼ਾਦਿਆਂ ਦਾ ਸਵਾਂਗ ਰਚਦੀ ਫਿਲਮ ਦਾਸਤਾਨ-ਏ-ਸਰਹੰਦ ਵਿਰੁਧ ਸਿੱਖ ਸੰਗਤਾਂ ਵਿਚ ਭਾਰੀ ਰੋਹ ਹੈ।ਸੰਗਤ ਦੇ ਵਿਰੋਧ ਦੇ ਬਾਵਜੂਦ ਚਲਾਕੀ ਨਾਲ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਆਨਲਾਈਨ ਬੁਕਿੰਗ ਬਾਰੇ ਪਤਾ ਲੱਗਣ ਤੇ ਸਿੱਖ ਨੌਜਵਾਨਾਂ ਨੇ ਸਿਨੇਮਿਆਂ ਵਿਚ ਜਾਂ ਕੇ ਪੋਸਟਰ ਹਟਵਾਏ ਤੇ ਫਿਲਮ ਦੀ ਬੁਕਿੰਗ ਬੰਦ ਕਰਵਾਈ।ਸੰਗਰੂਰ, ਸੁਨਾਮ, ਟਾਂਡਾ, ਰੋਪੜ, ਪਟਿਆਲਾ ਵਿਖੇ ਫਿਲਮ ਨਹੀਂ ਚੱਲਗੀ ਤੇ ਹੋਰਨਾਂ ਥਾਵਾਂ ਉੱਤੇ ਵੀ ਸੰਗਤਾਂ ਫਿਲਮ ਬੰਦ ਕਰਵਾਉਣਗੀਆਂ।ਫਿਲਮ ਨੂੰ ਲੈ ਕੇ ਜੇ ਮਹੌਲ ਵਿਗੜਿਆ ਤਾਂ ਪੰਜਾਬ ਸਰਕਾਰ ਤੇ ਸ਼੍ਰੋਮਣੀ ਕਮੇਟੀ ਜਿੰਮੇਵਾਰ ਹੋਵੇਗੀ।