2023-09-21 17:00:26 ( ਖ਼ਬਰ ਵਾਲੇ ਬਿਊਰੋ )
ਜੋਹਾਨਸਬਰਗ: ਵਨਡੇ ਵਿਸ਼ਵ ਕੱਪ ਸ਼ੁਰੂ ਹੋਣ ਤੋਂ ਪਹਿਲਾਂ ਹੀ ਖਿਡਾਰੀਆਂ ਦੇ ਜ਼ਖ਼ਮੀ ਹੋਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਹੁਣ ਇਸ ਸੂਚੀ 'ਚ ਦੱਖਣੀ ਅਫਰੀਕਾ ਦੇ ਖਿਡਾਰੀ ਵੀ ਸ਼ਾਮਲ ਹੋ ਗਏ ਹਨ। ਦੱਖਣੀ ਅਫਰੀਕਾ ਨੂੰ ਦੋਹਰਾ ਝਟਕਾ ਲੱਗਾ ਹੈ। ਟੀਮ ਦੇ ਤੇਜ਼ ਗੇਂਦਬਾਜ਼ ਐਨਰਿਕ ਨੋਰਕੀਆ ਅਤੇ ਸਿਸੰਡਾ ਮੈਗਾਲਾ ਸੱਟਾਂ ਕਾਰਨ ਵਿਸ਼ਵ ਕੱਪ ਤੋਂ ਬਾਹਰ ਹੋ ਗਏ ਹਨ। ਇਸ ਖਬਰ ਦੀ ਪੁਸ਼ਟੀ ਦੱਖਣੀ ਅਫਰੀਕਾ ਦੀ ਚਿੱਟੀ ਗੇਂਦ ਟੀਮ ਦੇ ਮੁੱਖ ਕੋਚ ਰੌਬ ਵਾਲਟਰ ਨੇ ਕੀਤੀ ਹੈ। ਗੇਂਦਬਾਜ਼ੀ ਆਲਰਾਊਂਡਰ ਐਂਡੀਲੇ ਫੇਲੁਕਵਾਯੋ ਅਤੇ ਤੇਜ਼ ਗੇਂਦਬਾਜ਼ ਲਿਜ਼ਾਰਡ ਵਿਲੀਅਮਸ ਦੋਵਾਂ ਨੂੰ ਵਿਸ਼ਵ ਕੱਪ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਵਾਲਟਰ ਨੇ ਕਿਹਾ, ਇਹ ਬਹੁਤ ਨਿਰਾਸ਼ਾਜਨਕ ਹੈ ਕਿ ਇਹ ਦੋਵੇਂ ਵਿਸ਼ਵ ਕੱਪ ਨਹੀਂ ਖੇਡ ਸਕਣਗੇ। ਦੋਵੇਂ ਸ਼ਾਨਦਾਰ ਖਿਡਾਰੀ ਹਨ ਅਤੇ ਬਹੁਤ ਉਪਯੋਗੀ ਵੀ ਹਨ।