2023-06-09 13:47:43 ( ਖ਼ਬਰ ਵਾਲੇ ਬਿਊਰੋ )
ਜਾਪਾਨ ਵਿੱਚ ਖੇਡੇ ਜਾ ਰਹੇ ਮਹਿਲਾ ਜੂਨੀਅਰ ਏਸ਼ੀਆ ਕੱਪ 2023 ਵਿੱਚ ਭਾਰਤੀ ਟੀਮ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਟੀਮ ਨੇ ਵੀਰਵਾਰ ਨੂੰ ਇੱਥੇ ਆਪਣੇ ਆਖਰੀ ਪੂਲ ਮੈਚ ਵਿੱਚ ਚੀਨੀ ਤਾਈਪੇ ਨੂੰ 11-0 ਨਾਲ ਹਰਾ ਕੇ ਮਹਿਲਾ ਜੂਨੀਅਰ ਏਸ਼ੀਆ ਕੱਪ 2023 ਦੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ।ਇਸ ਜਿੱਤ ਨਾਲ ਪੂਲ ਏ ‘ਚ ਭਾਰਤ ਦੀ ਸਥਿਤੀ ਵੀ ਮਜ਼ਬੂਤ ਹੋ ਗਈ ਹੈ। ਭਾਰਤ ਨੇ ਟੂਰਨਾਮੈਂਟ ਦਾ ਪੂਲ ਪੜਾਅ ਬਿਨਾਂ ਕਿਸੇ ਹਾਰ ਦੇ ਖ਼ਤਮ ਕਰ ਲਿਆ। ਟੀਮ ਨੇ ਤਿੰਨ ਮੈਚ ਜਿੱਤੇ ਅਤੇ ਇੱਕ ਡਰਾਅ ਖੇਡਿਆ।
ਭਾਰਤੀ ਟੀਮ ਹੁਣ 10 ਜੂਨ ਨੂੰ ਮਹਿਲਾ ਜੂਨੀਅਰ ਏਸ਼ੀਆ ਕੱਪ 2023 ਦੇ ਸੈਮੀਫਾਈਨਲ ਵਿੱਚ ਜਾਪਾਨ ਜਾਂ ਕਜ਼ਾਕਿਸਤਾਨ ਨਾਲ ਖੇਡੇਗੀ।ਪੁਰਸ਼ਾਂ ਨੇ ਜਿੱਤਿਆ ਸੀ ਜੂਨੀਅਰ ਏਸ਼ੀਆ ਕੱਪ- ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪੁਰਸ਼ਾਂ ਦਾ ਜੂਨੀਅਰ ਏਸ਼ੀਆ ਕੱਪ ਖੇਡਿਆ ਗਿਆ ਸੀ। ਇਸ ‘ਚ ਭਾਰਤੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਟਰਾਫੀ ‘ਤੇ ਕਬਜ਼ਾ ਕੀਤਾ। ਟੀਮ ਨੇ ਫਾਈਨਲ ਮੈਚ ਵਿੱਚ ਪਾਕਿਸਤਾਨ ਨੂੰ ਹਰਾਇਆ ਸੀ। ਇਸ ਜਿੱਤ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਹੋਰ ਨੇਤਾਵਾਂ ਨੇ ਵਧਾਈ ਦਿੱਤੀ ਸੀ।