2023-06-08 15:51:02 ( ਖ਼ਬਰ ਵਾਲੇ ਬਿਊਰੋ )
ਮੁੰਬਈ— ਬਾਲੀਵੁੱਡ ਅਭਿਨੇਤਾ ਸੰਨੀ ਦਿਓਲ ਅਤੇ ਅਭਿਨੇਤਰੀ ਅਮੀਸ਼ਾ ਪਟੇਲ ਦੀ ਸੁਪਰਹਿੱਟ ਫਿਲਮ 'ਗਦਰ: ਏਕ ਪ੍ਰੇਮ ਕਥਾ' ਦਾ ਸਪੈਸ਼ਲ ਪ੍ਰੀਮੀਅਰ 09 ਜੂਨ ਨੂੰ ਮੁੰਬਈ, ਦਿੱਲੀ ਅਤੇ ਜੈਪੁਰ 'ਚ ਹੋਵੇਗਾ। ਅਨਿਲ ਸ਼ਰਮਾ ਦੁਆਰਾ ਨਿਰਦੇਸ਼ਿਤ ਗਦਰ: ਏਕ ਪ੍ਰੇਮ ਕਥਾ ਸਾਲ 2001 ਵਿੱਚ ਰਿਲੀਜ਼ ਹੋਈ ਸੀ। ਇਸ ਫਿਲਮ 'ਚ ਸੰਨੀ ਦਿਓਲ, ਅਮੀਸ਼ ਪਟੇਲ ਅਤੇ ਅਮਰੀਸ਼ ਪੁਰੀ ਨੇ ਅਹਿਮ ਭੂਮਿਕਾਵਾਂ ਨਿਭਾਈਆਂ ਸਨ। 'ਗਦਰ: ਏਕ ਪ੍ਰੇਮ ਕਥਾ' ਫਿਰ ਤੋਂ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।ਗਦਰ ਦਾ ਵਿਸ਼ੇਸ਼ ਪ੍ਰੀਮੀਅਰ: ਮੁੰਬਈ ਵਿੱਚ ਏਕ ਪ੍ਰੇਮ ਕਥਾ ਤੀਸਰੀ ਮੰਜ਼ਿਲ, ਪੀਵੀਆਰ ਡਾਇਨਾਮਿਕਸ ਮਾਲ ਜੁਹੂ, 9 ਜੂਨ ਰਾਤ 8 ਵਜੇ, ਦਿੱਲੀ ਵਿੱਚ ਆਈਨੌਕਸ, ਨਹਿਰੂ ਪਲੇਸ, 9 ਜੂਨ ਸਵੇਰੇ 11:30 ਵਜੇ ਅਤੇ ਜੈਪੁਰ - ਰਾਜ ਮੰਦਰ ਸਿਨੇਮਾ, 9 ਜੂਨ ਨੂੰ 2: 30 ਵਜੇ ਤੋਂ ਹੋਵੇਗਾ। ਸੰਨੀ ਦਿਓਲ ਸਪੈਸ਼ਲ ਪ੍ਰੀਮੀਅਰ 'ਚ ਮੌਜੂਦ ਹੋਣਗੇ।
ਗਦਰ: ਏਕ ਪ੍ਰੇਮ ਕਥਾ ਨੂੰ 4K ਰੈਜ਼ੋਲਿਊਸ਼ਨ ਅਤੇ ਡੌਲਬੀ ਐਟਮਸ ਆਡੀਓ ਫਾਰਮੈਟ ਵਿੱਚ ਰਿਲੀਜ਼ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ 'ਗਦਰ: ਏਕ ਪ੍ਰੇਮ ਕਥਾ' ਦਾ ਸੀਕਵਲ ਬਣਾਇਆ ਜਾ ਰਿਹਾ ਹੈ। 'ਗਦਰ 2: ਦ ਕਥਾ ਕੰਟੀਨਿਊਜ਼' ਦੀ ਸ਼ੂਟਿੰਗ ਚੱਲ ਰਹੀ ਹੈ। ਇਹ ਫਿਲਮ 11 ਅਗਸਤ ਨੂੰ ਰਿਲੀਜ਼ ਹੋਵੇਗੀ। ਇਸ ਫਿਲਮ 'ਚ ਸੰਨੀ ਦੇ ਨਾਲ ਅਮੀਸ਼ਾ, ਉਤਕਰਸ਼ ਸ਼ਰਮਾ, ਮਨੀਸ਼ ਵਧਵਾ, ਸਿਮਰਤ ਕੌਰ, ਲਵ ਸਿਨਹਾ ਨਜ਼ਰ ਆਉਣਗੇ।