2023-06-08 14:00:22 ( ਖ਼ਬਰ ਵਾਲੇ ਬਿਊਰੋ )
ਕਾਬੁਲ: ਅਫਗਾਨਿਸਤਾਨ ਦੇ ਸਰ੍ਹੀ ਪੁਲ ਸੂਬੇ ਵਿੱਚ ਇੱਕ ਮਿੰਨੀ ਬੱਸ ਦੇ ਖਾਈ ਵਿੱਚ ਡਿੱਗਣ ਕਾਰਨ ਘੱਟੋ-ਘੱਟ 24 ਯਾਤਰੀਆਂ ਦੀ ਮੌਤ ਹੋ ਗਈ। ਪੁਲਿਸ ਬੁਲਾਰੇ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਸਮਾਚਾਰ ਏਜੰਸੀ ਦੀ ਰਿਪੋਰਟ ਮੁਤਾਬਕ ਬੁਲਾਰੇ ਨੇ ਦੱਸਿਆ ਕਿ ਬੁੱਧਵਾਰ ਸ਼ਾਮ ਸਯਾਦ ਜ਼ਿਲੇ 'ਚ ਡਰਾਈਵਰ ਦੀ ਲਾਪਰਵਾਹੀ ਕਾਰਨ ਇਹ ਹਾਦਸਾ ਵਾਪਰਿਆ। ਮਰਨ ਵਾਲਿਆਂ ਵਿੱਚ 12 ਔਰਤਾਂ, ਅੱਠ ਬੱਚੇ ਅਤੇ ਚਾਰ ਪੁਰਸ਼ ਸ਼ਾਮਲ ਹਨ।ਬੱਸ 'ਚ ਸਵਾਰ ਸਿਰਫ਼ ਇਕ ਔਰਤ ਤਾਂ ਬਚ ਗਈ ਪਰ ਉਹ ਵੀ ਬੁਰੀ ਤਰ੍ਹਾਂ ਜ਼ਖਮੀ ਹੋ ਗਈ। ਅਫਗਾਨਿਸਤਾਨ 'ਚ ਬੁੱਧਵਾਰ ਨੂੰ ਇਹ ਦੂਜਾ ਸੜਕ ਹਾਦਸਾ ਸੀ। ਮੱਧ ਬਾਮਿਯਾਨ ਸੂਬੇ 'ਚ ਬੁੱਧਵਾਰ ਸਵੇਰੇ ਇਕ ਹੋਰ ਸੜਕ ਹਾਦਸੇ 'ਚ 14 ਲੋਕਾਂ ਦੀ ਮੌਤ ਹੋ ਗਈ।