2023-03-30 15:31:28 ( ਖ਼ਬਰ ਵਾਲੇ ਬਿਊਰੋ )
ਸ਼ਿਮਲਾ : ਆਮ ਆਦਮੀ ਪਾਰਟੀ ਨੇ ਮੋਦੀ ਹਟਾਓ ਦੇਸ਼ ਬਚਾਓ ਅਭਿਆਨ ਸ਼ੁਰੂ ਕੀਤਾ ਹੈ। ਆਮ ਆਦਮੀ ਪਾਰਟੀ ਨੇ ਸ਼ਿਮਲਾ ਦੇ ਲੋਅਰ ਬਾਜ਼ਾਰ ਵਿੱਚ ‘ਮੋਦੀ ਹਟਾਓ ਦੇਸ਼ ਬਚਾਓ’ ਦੇ ਪੋਸਟਰ ਚਿਪਕਾ ਕੇ ਮੁਹਿੰਮ ਦੀ ਸ਼ੁਰੂਆਤ ਕੀਤੀ। ‘ਆਪ’ ਦੇ ਸ਼ਿਮਲਾ ਲੋਕ ਸਭਾ ਹਲਕਾ ਇੰਚਾਰਜ ਚਮਨ ਰਾਕੇਸ਼ ਅਜਾਤਾ ਨੇ ਕਿਹਾ ਕਿ ਉਹ ਵਿਰੋਧੀ ਧਿਰ ਦੇ ਆਗੂਆਂ ’ਤੇ ਝੂਠੇ ਕੇਸ ਦਰਜ ਕਰਕੇ ਲੋਕਤੰਤਰ ਦਾ ਕਤਲ ਕਰ ਰਹੇ ਹਨ। ਮੋਦੀ ਸਰਕਾਰ ਦੇ ਵਿਰੋਧ 'ਚ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ। ਰਾਹੁਲ ਗਾਂਧੀ ਮਾਮਲੇ 'ਚ ਕੀਤੀਆਂ ਗਈਆਂ ਕਈ ਕਾਰਵਾਈਆਂ ਨੂੰ ਵੀ ਮੰਦਭਾਗਾ ਦੱਸਿਆ ਗਿਆ ਹੈ।