2023-03-01 11:04:06 ( ਖ਼ਬਰ ਵਾਲੇ ਬਿਊਰੋ )
ਰਿਲਾਇੰਸ ਜੀਓ ਇਨਫੋਕਾਮ ਦੇ ਚੇਅਰਮੈਨ ਆਕਾਸ਼ ਅੰਬਾਨੀ ਨੇ ਕਿਹਾ ਕਿ 5 ਜੀ ਟੈਕਨਾਲੋਜੀ ਭਾਰਤੀਆਂ ਦੇ ਜ਼ਿੰਦਗੀ ਜਿਉਣ ਦਾ ਅੰਦਾਜ਼ ਨੂੰ ਬਦਲਣ ਦੀ ਤਾਕਤ ਰੱਖਦੀ ਹੈ....ਆਕਾਸ਼ ਅੰਬਾਨੀ ਇਲੈਕਟਰਾਨਿਕ ਤੇ ਸੂਚਨਾ ਟੈਕਨਾਲੋਜੀ ਮੰਤਰਾਲੇ ਵਲੋਂ ਕਰਵਾਏ 'ਪੋਸਟ ਬਜਟ ਵੈਬਨਾਰ' ਚ ਬੋਲ ਰਹੇ ਸਨ.....ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਇਸ ਵੈਬੀਨਾਰ ਦਾ ਉਦਘਾਟਨ ਕੀਤਾ....ਜਿਸ ਚ ਆਕਾਸ਼ ਅੰਬਾਨੀ ਨੇ TRUE 5ਜੀ ਨੈਟਵਰਕ ਲਾਂਚ ਨੂੰ ਵਿਸ਼ਵ ਦਾ ਸਭ ਤੋਂ ਵੱਡਾ 5 ਜੀ ਰੋਲਆਊਟ ਕਰਾਰ ਦਿੱਤਾ.....ਉਨ੍ਹਾਂ ਕਿਹਾ ਕਿ ਸਿਰਫ਼ ਪੰਜ ਮਹੀਨੇ ਚ ਜੀਓ ਨੇ 40 ਹਜ਼ਾਰ ਦੇ ਕਰੀਬ ਟਾਵਰ ਸਾਈਟ 'ਤੇ ਢਾਈ ਲੱਖ ਦੇ ਕਰੀਬ 5 ਜੀ ਸੇਲਸ ਲਗਾ ਦਿੱਤੇ ਨੇ...ਆਕਾਸ਼ ਅੰਬਾਨੀ ਨੇ ਦਾਅਵਾ ਕੀਤਾ ਕਿ 2023 ਤੱਕ ਰਿਲਾਇੰਸ ਜੀਓ ਦੀ TRUE 5 ਜੀ ਸਰਿਵਸ ਹਰ ਪਿੰਡ ਅਤੇ ਸ਼ਹਿਰ ਚ ਮਿਲਣ ਲੱਗੇਗੀ....ਉਨ੍ਹਾਂ ਸਿਹਤ, ਐਜੂਕੇਸ਼ਨ, ਐਗਰੀਕਲਚਰ, ਗੇਮਿੰਗ ਤੋਂ ਲੈ ਕੇ ਸਮਾਰਸਿਟੀ ਚ 5 ਜੀ ਵਰਤੋਂ ਬਾਰੇ ਵੀ ਦੱਸਿਆ...