2021-04-03 21:48:15 ( ਖ਼ਬਰ ਵਾਲੇ ਬਿਊਰੋ )
ਚੰਡੀਗੜ੍ਹ : - ਹੁਣ ਸਕੂਲਾਂ ਵਿੱਚ ਦਾਦਾਗਿਰੀ ਕਰਕੇ ਸਕੂਲਾਂ ਦੇ ਮਾਹੌਲ ਤਨਾਅਪੂਰਵਕ ਤੇ ਸਕੂਲਾਂ ਨੂੰ ਪਿੰਡ ਦੀ ਸਿਆਸਤ ਦਾ ਅੱਡਾ ਬਣਾਉਣ ਵਾਲੇਸਕੂਲ ਮੁਖੀਆਂ/ ਅਧਿਆਪਕਾਂ ਦੀ ਖੈਰ ਨਹੀਂ ,ਇਹ ਇਤਿਹਾਸਕ ਕਦਮ ਅੱਜ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਉਸ ਵੇਲੇ ਚੁੱਕਿਆ ਗਿਆ ਜਦੋਂ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਬੋਪਾਰਾਏ ਕਲਾਂ ਸਕੂਲ ਦੀ ਤਤਕਾਲੀ ਮਹਿਲਾ ਪ੍ਰਿੰਸੀਪਲ ਵਿਰੁੱਧ ਲੰਬੇ ਸਮੇਂ ਤੋਂ ਚੱਲ ਰਹੀ ਸ਼ਿਕਾਇਤ ਦਾ ਨਿਪਟਾਰਾ ਕਰਦਿਆਂ ਉਸ ਦੇ ਨਾਲ ਹੋਰ ਸ਼ਿਕਾਇਤਾਂ ਦੇ ਆਧਾਰ ਤੇ ਤਤਕਾਲੀ ਪ੍ਰਿੰਸੀਪਲ ਅਤੇ ਮੌਜੂਦਾ ਸਮੇਂ ਚ ਬਰਨਾਲਾ ਜ਼ਿਲ੍ਹੇ ਦੀ ਐਲੀਮੈਂਟਰੀ ਸਿੱਖਿਆ ਅਧਿਕਾਰੀ ਨੂੰ ਸਮੇਂ ਤੋਂ ਪਹਿਲਾਂ 31 ਮਾਰਚ 2021 ਨੂੰ ਜਬਰੀ ਸੇਵਾਮੁਕਤ ਕਰ ਦਿੱਤਾ ।ਇਹ ਵੀ ਦੱਸਿਆ ਜਾਂਦਾ ਹੈ ਕਿ ਸਿੱਖਿਆ ਵਿਭਾਗ ਦੀ ਅੱਖ ਦੇਰ ਨਾਲ ਖੁੱਲ੍ਹੀ ਹੈ ,ਕਿਉਂਕਿ ਇਸ ਪ੍ਰਿੰਸੀਪਲ ਦੀ ਡੇਢ ਸਾਲ ਦੇ ਵਿੱਚ ਅੱਧੀ ਦਰਜਨ ਤੋਂ ਵੱਧ ਸਕੂਲਾਂ ਵਿੱਚ ਸਟਾਫ ਨਾਲ ਕਲੇਸ਼ ਕਰਨ ਤੇ ਸ਼ਿਕਾਇਤਾਂ ਤੇ ਹੀ ਤਬਾਦਲਾ ਹੋਇਆ ।ਪ੍ਰਿੰਸੀਪਲ ਤੋਂ ਪੀਡ਼ਤ ਅਧਿਅਾਪਕਾ ਦਾ ਇਹ ਵੀ ਦੋਸ਼ ਹੈ ਕਿ ਸਿੱਖਿਆ ਵਿਭਾਗ ਨੇ ਉਸ ਵਿਰੁੱਧ ਆਈਆਂ ਸ਼ਿਕਾਇਤਾਂ ਤੇ ਕਾਰਵਾਈ ਕਰਨ ਦੀ ਥਾਂ ਤੇ ਉਸ ਨੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਲਗਾ ਦਿੱਤਾ ਸੀ ।ਸਿੱਖਿਆ ਵਿਭਾਗ ਦੇ ਅਧਿਕਾਰੀਆਂ ਵੱਲੋਂ ਜਾਂਚ ਉਪਰੰਤ ਜ਼ਿਲ੍ਹਾ ਬਰਨਾਲਾ ਐਲੀਮੈਂਟਰੀ ਸਿੱਖਿਆ ਅਧਿਕਾਰੀ ਦੇ ਅਹੁਦੇ ਤੇ ਹੁੰਦਿਆਂ ਹੋਇਆ ਇਸ ਮਹਿਲਾ ਜਿਲਾ ਸਿੱਖਿਆ ਅਧਿਕਾਰੀ ਨੇ ਆਪਣਾ ਚਾਰਜ ਹੇਠਲੇ ਅਧਿਕਾਰੀ ਨੂੰ ਦਿੱਤਾ ਹੋਇਆ ਸੀ । ਸਾਰੀਆਂ ਬੇਨਿਯਮੀਆਂ ਨੂੰ ਦੇਖਦਿਆਂ ਸਿੱਖਿਆ ਵਿਭਾਗ ਦੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਉਸ ਨੂੰ ਜਬਰੀ ਸੇਵਾਮੁਕਤ ਕਰਨ ਦੇ ਹੁਕਮ ਦੇ ਕੇ ਉਨ੍ਹਾਂ ਦੀ ਥਾਂ ਤੇ ਜ਼ਿਲ੍ਹਾ ਬਰਨਾਲਾ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ ) ਨੂੰ ਵਾਧੂ ਚਾਰਜ ਦਿੱਤਾ ਗਿਆ ਹੈ ।